ਭਾਜਪਾ ਆਗੂ ਗੁਰਦਰਸ਼ਨ ਸਿੰਘ ਦੇ ਅਕਾਲ ਚਲਾਣੇ ਤੇ ਸ਼ੋਕ ਮੀਟਿੰਗ ਕੀਤੀ

ਐਸ ਏ ਐਸ ਨਗਰ,27 ਫਰਵਰੀ (ਸ ਬ) ਬੀਤੀ ਰਾਤ ਭਾਜਪਾ ਮੁਹਾਲੀ ਮੰਡਲ 1 ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਦੀ ਅਚਾਨਕ ਮੌਤ ਉਪਰੰਤ ਬੀਤੀ ਸ਼ਾਮ ਭਾਜਪਾ ਆਗੂਆਂ ਦੀ ਮੰਡਲ ਪ੍ਰਧਾਨ ਸ ਸੋਹਣ ਸਿੰਘ ਦੀ ਪ੍ਰਧਾਨਗੀ ਹੇਠ ਸ਼ੋਕ ਮੀਟਿੰਗ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਸ ਸੋਹਣ ਸਿੰਘ ਨੇ ਕਿਹਾ ਕਿ ਸ ਗੁਰਦਰਸ਼ਨ ਸਿੰਘ ਭਾਜਪਾ ਦੇ ਮੋਹਰੀ ਆਗੁ ਸਨ ਅਤੇ ਉਹ ਭਾਜਪਾ ਦੀ ਨੀਤੀਆਂ ਦਾ ਬਹੁਤ ਤਨਦੇਹੀ ਨਾਲ ਪ੍ਰਚਾਰ ਕਰਦੇ ਸਨ| ਉਹਨਾਂ ਕਿਹਾ ਕਿ ਉਹਨਾਂ ਦੀ ਮੌਤ ਨਾਲ ਭਾਜਪਾ ਨੁੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ| ਉਹਨਾਂ ਦਸਿਆ ਕਿ ਗੁਰਦਰਸ਼ਨ ਸਿੰਘ ਦਾ ਸਸਕਾਰ 2 ਮਾਰਚ ਨੂੰ ਕੀਤਾ ਜਾਵੇਗਾ| ਇਸ ਮੌਕੇ ਵੱਡੀ ਗਿਣਤੀ ਭਾਜਪਾ ਆਗੂ ਮੌਜੂਦ ਸਨ|

Leave a Reply

Your email address will not be published. Required fields are marked *