ਭਾਜਪਾ ਆਗੂ ਗੁੱਜਰ ਵਲੋਂ ਅਸਤੀਫਾ

ਐਸ ਏ ਐਸ ਨਗਰ, 14 ਅਪ੍ਰੈਲ (ਸ.ਬ.) ਭਾਜਪਾ ਯੁਵਾ ਮੋਰਚਾ  ਦੇ ਜਿਲਾ ਮੀਤ ਪ੍ਰਧਾਨ ਸ੍ਰੀ ਜੋਗਿੰਦਰ ਪਾਲ ਗੁੱਜਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ| ਅੱਜ ਇਕ ਬਿਆਨ ਵਿਚ ਸ੍ਰੀ ਗੁੱਜਰ ਨੇ ਕਿਹਾ ਕਿ ਕੌਂਸਲਰ ਸ਼ਿੰਦਰਪਾਲ ਸਿੰਘ ਬੋਬੀ ਕੰਬੋਜ ਨੂੰ ਪਾਰਟੀ ਵਿਚੋਂ ਕੱਢੇ ਜਾਣ ਦੇ ਰੋਸ ਵਜੌਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ|  ਉਹਨਾਂ ਕਿਹਾ ਕਿ ਉਹ ਬੌਬੀ ਕੰਬੋਜ ਕਾਰਨ ਹੀ ਪਾਰਟੀ ਨਾਲ ਜੁੜੇ ਸਨ, ਇਸ ਕਰਕੇ ਬੌਬੀ ਕੰਬੋਜ ਨੂੰ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਾਅਦ ਉਹ ਆਪਣੇ ਆਪ ਨੂੰ ਪਾਰਟੀ ਵਿਚ ਅਸਹਿਜ ਮਹਿਸੂਸ ਕਰ ਰਹੇ ਹਨ ਅਤੇ ਇਸ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ|  ਇਸੇ ਦੌਰਾਨ ਭਾਜਪਾ ਦੇ ਜਿਲਾ ਪ੍ਰਧਾਨ ਸ਼ੁਸੀਲ ਕੁਮਾਰ ਰਾਣਾ ਨੇ ਸੰਪਰਕ ਕਰਨ ਤੇ ਕਿਹਾ ਕਿ ਪਾਰਟੀ ਨੇ ਸ੍ਰੀ ਗੁੱਜਰ ਦਾ ਅਸਤੀਫਾ ਮਨਜੂਰ ਕਰ ਲਿਆ ਹੈ|

Leave a Reply

Your email address will not be published. Required fields are marked *