ਭਾਜਪਾ ਆਗੂ ਵੀਨਾ ਰਾਜਪੂਤ ਕਾਂਗਰਸ ਪਾਰਟੀ ਵਿੱਚ ੪ਾਮਿਲ

ਐਸ਼ਏyਐਸ਼ਨਗਰ, 8 ਫਰਵਰੀ (ਸ਼ਬy) ਭਾਜਪਾ ਦੀ ਸੀਨੀਅਰ ਆਗੂ ਵੀਨਾ ਰਾਜਪੂਤ ਨੇ ਕਿਸਾਨਾਂ ਦੇ ਮੁੱਦੇ ਤੇ ਕੇਂਦਰ ਸਰਕਾਰ ਦੀ ਅੜੀ ਦੇ ਰੋਸ ਵਲੋਂ ਭਾਜਪਾ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ ਰੁ। ਵੀਨਾ ਰਾਜਪੂਤ ਨੇ ਪਿਛਲੀ ਵਾਰ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਭਾਜਪਾ ਦੀ ਟਿਕਟ ਤੋਂ ਚੋਣ ਲੜੀ ਸੀ।

ਵੀਨਾ ਰਾਜਪੂਤ ਨੂੰ ਵਾਰਡ ਨੰਬਰ 1 ਦੀ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਸਪ੍ਰੀਤ ਕੌਰ ਦੀ ਚੋਣ ਮੀਟਿੰਗ ਦੌਰਾਨ ਮੈਂਬਰ ਆਫ ਪਾਰਲੀਮੈਂਟ ਸ੍ਰੀ ਮਨੀ੪ ਤਿਵਾੜੀ ਅਤੇ ਕੈਬਿਨੇਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਵਲੋਂ ਰਸਮੀ ਤੌਰ ਤੇ ਪਾਰਟੀ ਵਿੱਚ ੪ਾਮਿਲ ਕੀਤਾ ਗਿਆ।

ਇਸ ਮੌਕੇ ਵੀਨਾ ਰਾਜਪੂਤ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਦੀ ਮੈਂਬਰ੪ਿਪ ਛੱਡ ਕੇ ਕਾਂਗਰਸ ਪਾਰਟੀ ਵਿੱਚ ੪ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਨਿਗਮ ਚੋਣਾਂ ਦੌਰਾਨ ਜਸਪ੍ਰੀਤ ਕੌਰ ਦੇ ਹੱਕ ਵਿੱਚ ਕੰਮ ਕਰਨਗੇ ਅਤ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣਗੇ।

Leave a Reply

Your email address will not be published. Required fields are marked *