ਭਾਜਪਾ ਆਗੂ ਸੋਹਣ ਸਿੰਘ ਨੇ ਉਲੂ ਦੇ ਬੱਚੇ ਨੂੰ ਬਚਾਇਆ

ਐਸ. ਏ. ਐਸ ਨਗਰ, 23 ਦਸੰਬਰ (ਸ.ਬ.) ਭਾਜਪਾ ਮੰਡਲ ਮੁਹਾਲੀ ਦੇ ਪ੍ਰਧਾਨ ਸ. ਸੋਹਣ ਸਿੰਘ ਨੇ ਉਲੂ ਦੇ ਇਕ ਬੱਚੇ ਦੀ ਜਾਨ ਬਚਾਈ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸੋਹਣ ਸਿੰਘ ਨੇ ਦੱਸਿਆ ਕਿ ਉਹ ਮੁਹਾਲੀ ਤੋਂ ਸੰਤੇਮਾਜਰਾ ਜਾ ਰਹੇ ਸਨ ਤਾਂ ਰਸਤੇ ਵਿੱਚ ਸੰਤੇਮਾਜਰਾ ਨੇੜੇ ਉਹਨਾਂ ਵੇਖਿਆ ਕਿ ਕੁੱਤੇ ਇੱਕ ਉਲੂ ਦੇ ਬੱਚੇ ਨੂੰ ਮਾਰਨ ਦਾ ਯਤਨ ਕਰ ਰਹੇ ਸਨ| ਉਹਨਾਂ ਨੇ ਤੁਰੰਤ ਕੁੱਤਿਆਂ ਨੂੰ ਭਜਾ ਕੇ ਉਲੂ ਦੇ ਬੱਚੇ ਨੂੰ ਬਚਾ ਕੇ ਹਸਪਤਾਲ ਲਿਆਂਦਾ ਅਤੇ ਉੱਥੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ|

Leave a Reply

Your email address will not be published. Required fields are marked *