ਭਾਜਪਾ ਕਿਸਾਨ ਮੋਰਚਾ ਦੇ ਜਿਲ੍ਹਾ ਅਹੁਦੇਦਾਰਾਂ ਦੀ ਸੂਚੀ ਜਾਰੀ

ਖਰੜ, 15 ਦਸੰਬਰ (ਸ.ਬ.) ਕਿਸਾਨ ਮੋਰਚਾ ਭਾਜਪਾ ਮੁਹਾਲੀ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਜਤਿੰਦਰ ਸਿੰਘ ਰਾਣਾ ਦੀ  ਅਗਵਾਈ ਹੇਠ ਸੰਨੀ ਇਨਕਲੇਵ ਖਰੜ ਵਿਖੇ ਹੋਈ| ਮੀਟਿੰਗ ਵਿੱਚ ਕਿਸਾਨ ਮੋਰਚਾ ਪੰਜਾਬ ਦੇ ਜਨਰਲ ਸੱਕਤਰ ਅਤੇ ਜਿਲ੍ਹਾ ਪ੍ਰਭਾਰੀ ਮੁਹਾਲੀ ਕੁਲਦੀਪ ਸਿੰਘ ਭੰਗੇਵਾਲਾ, ਜਿਲਾ ਪ੍ਰਧਾਨ ਸੁਸ਼ੀਲ ਰਾਣਾ,ਵਾਈਸ ਚੇਅਰਮੈਨ ਇੰਨਫੋਟੈਕ ਖੁਸਵੰਤ ਰਾਏ ਗੀਗਾ, ਜਿਲਾ ਜਨਰਲ ਸੱਕਤਰ ਸੰਜੀਵ ਗੋਇਲ,ਜਿਲਾ ਉਪ ਪ੍ਰਧਾਨ ਦੀਪ ਢਿੱਲੋਂ ਅਤੇ ਮੰਡਲ ਪ੍ਰਧਾਨ ਖਰੜ ਨਰਿੰਦਰ ਸਿੰਘ ਰਾਣਾ ਵਿਸ਼ੇਸ਼ ਤੌਰ ਤੇ ਪਹੁੰਚੇ| ਇਸ ਮੌਕੇ ਕਿਸਾਨ ਮੋਰਚਾ ਜਿਲ੍ਹਾ ਮੁਹਾਲੀ ਦੇ ਅਹੁਦੇਦਾਰਾਂ  ਦੀ ਸੂਚੀ ਜਾਰੀ ਕੀਤੀ|
ਜਿਲ੍ਹਾ ਭਾਜਪਾ ਕਿਸਾਨ ਮੋਰਚਾ ਦੇ ਅਹੁਦੇਦਾਰਾਂ ਦੀ ਨਵੀਂ ਸੂਚੀ ਵਿੱਚ ਮੀਤ ਪ੍ਰਧਾਨ ਜੋਗਾ ਸਿੰਘ, ਕਮਲਜੀਤ ਸਿੰਘ  ਡੇਰਾਬਸੀ, ਜਤਿੰਦਰ ਕੁਮਾਰ ਕੁਰਾਲੀ, ਜਸਵੀਰ ਸਿੰਘ ਬਡਾਲੀ ਐਮ ਸੀ, ਜੋਨੀ ਰਾਣਾ ਅਤੇ  ਗੁਰਪ੍ਰੀਤ ਸਿੰਘ ਚੰਨਾ, ਜਨਰਲ ਸੱਕਤਰ ਸਰਬਜੀਤ ਸਿੰਘ ਮਗਰਾ ਅਤੇ ਹੈਪੀ ਰਾਣਾ ਮਛਲੀ ਕਲ੍ਹਾ, ਸੱਕਤਰ ਹਰਦੀਪ ਸਿੰਘ ਮੁੰਡੀ ਖਰੜ, ਕੁਲਦੀਪ ਸਿੰਘ ਲਾਲੜੂ, ਪਰਵੀਨ ਕੁਮਾਰ ਲਾਲੜੂ, ਵਿੱਕੀ ਰਾਣਾ, ਅਮਰਿੰਦਰ ਸਿੰਘ, ਕਿਸੋਰ ਵਰਮਾ ਬਲਟਾਣਾ, ਮੀਡੀਆ ਇੰਚਾਰਜ ਮਨੀਸ ਰਾਣਾ ਤਿਊੜ , ਦਫਰਤਰ ਇੰਚਾਰਜ ਰਾਹੁਲ ਰਾਣਾ ਅਤੇ  ਖਜਾਨਚੀ ਰਵਿੰਦਰ ਸਰਮਾ ਨੂੰ ਲਾਇਆ ਗਿਆ ਹੈ|
ਕਾਰਜਕਾਰਨੀ ਮੈਂਬਰਾਂ  ਵਿੱਚ ਪਰਦੀਪ ਰਾਣਾ, ਭੂਪਿੰਦਰ ਰਾਣਾ, ਰਵੀ ਤਿਊੜ, ਮਨੀਸ ਰਾਣਾ, ਜਤਿੰਦਰ ਸਿੰਘ, ਕੁਲਬੀਰ ਸਿੰਘ ਖੈਰਾ, ਲਵਲੀ ਮੁੰਡੀ ਖਰੜ, ਮਨਿੰਦਰ ਸਿੰਘ, ਰੰਮੀ ਵਰਮਾ, ਪਰਵੀਨ ਕੁਮਾਰ, ਗੁਰਪ੍ਰੀਤ ਸਿੰਘ  ਆਦਿ ਮੈਂਬਰ ਸਾਮਿਲ ਕੀਤੇ ਗਏ ਹਨ|

Leave a Reply

Your email address will not be published. Required fields are marked *