ਭਾਜਪਾ ਕੌਂਸਲਰਾਂ ਵੱਲੋਂ ਗੀਗਾ ਨੂੰ ਪੰਜਾਬ ਪ੍ਰਧਾਨ ਬਣਾਉਣ ਦੀ ਮੰਗ

ਭਾਜਪਾ ਕੌਂਸਲਰਾਂ ਵੱਲੋਂ ਗੀਗਾ ਨੂੰ ਪੰਜਾਬ ਪ੍ਰਧਾਨ ਬਣਾਉਣ ਦੀ ਮੰਗ
ਮੁਹਾਲੀ ਭਾਜਪਾ ਕੌਂਸਲਰ ਨੇ ਲਿਖਿਆ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਪੱਤਰ
ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਭਾਜਪਾ ਨੇਤਾ ਖੁਸ਼ਵੰਤ ਰਾਏ ਗੀਗਾ ਨੂੰ  ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਮੁਹਾਲੀ ਦੇ ਭਾਜਪਾ ਕੌਂਸਲਰਾਂ ਨੇ ਮੋਰਚਾ ਖੋਲਦੇ ਹੋਏ  ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਇਕ ਪੱਤਰ ਲਿਖਿਆ ਹੈ| ਭਾਜਪਾ ਕੌਂਸਲਰਾਂ ਬੋਬੀ ਕੰਬੋਜ, ਅਰੁਨ ਸ਼ਰਮਾ, ਅਸ਼ੋਕ ਝਾ ਅਤੇ ਹਰਦੀਪ ਸਿੰਘ ਸਰਾਓ, ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਸ਼ਾਮ ਲਾਲ ਗੁਜਰ ਨੇ ਇਹ ਪੱਤਰ ਲਿਖਿਆ ਹੈ ਜਿਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਖੁਸ਼ਵੰਤ ਰਾਯ ਗੀਗਾ ਨੂੰ ਪੰਜਾਬ ਭਾਜਪਾ ਦੀ ਅਗਲੀ ਕਮਾਨ ਸੌਂਪਣ ਦੀ ਮੰਗ ਕੀਤੀ ਹੈ| ਬੌਬੀ ਕੰਬੋਜ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਏ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੀ ਹਰ ਲਈ ਪੰਜਾਬ ਭਾਜਪਾ ਮੌਜੂਦ ਪ੍ਰਧਾਨ ਵਿਜੇ ਸਾਂਪਲਾ ਜਿੰਮੇਵਾਰ ਹਨ| ਕਿਉਂਕਿ ਸਾੰਪਲਾ ਜਦੋਂ ਤੋਂ ਪ੍ਰਧਾਨ ਬਣੇ ਹਨ ਉਦੋਂ ਤੋਂ ਲੈਕੇ ਹੁਣ ਤੱਕ ਇਨ੍ਹਾਂ ਵੱਲੋਂ ਭਾਜਪਾ ਦੇ ਵਰਕਰਾਂ, ਨੇਤਾਵਾਂ ਅਤੇ ਆਮ ਲੋਕਾਂ ਨਾਲ ਬਿਲਕੁਲ ਵੀ ਰਾਬਤਾ ਨਹੀਂ ਰੱਖਿਆ ਗਿਆ ਜਿਸ ਕਰਨ ਪੰਜਾਬ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਸਾਮਣਾ ਕਰਨਾ ਪਿਆ| ਇਸ ਹਾਰ ਦੇ ਜਿੰਮੇਵਾਰ ਵਿਜੇ ਸਾਂਪਲਾ ਹੀ ਹਨ| ਇਸ ਲਈ ਇਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾ ਕੇ ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇ|

Leave a Reply

Your email address will not be published. Required fields are marked *