ਭਾਜਪਾ ਜਿਲਾ ਮੁਹਾਲੀ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 2 ਜੂਨ (ਸ.ਬ.) ਭਾਜਪਾ ਜਿਲਾ ਮੁਹਾਲੀ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਸਬਕਾ ਸਾਥ ਸਬਕਾ ਵਿਕਾਸ ਬਾਰੇ ਵਿਚਾਰ ਚਰਚਾ ਹੋਈ| ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕੌਂਸਲਰ ਸ੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਸੰਬੰਧੀ ਜਿਲਾ ਭਾਜਪਾ ਵਲੋਂ 8 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ| ਜਿਸਦੀ ਪ੍ਰਧਾਨਗੀ ਸ੍ਰੀ ਸੋਮ ਪ੍ਰਕਾਸ਼ (ਵਿਧਾਇਕ) ਅਤੇ ਸ੍ਰੀ ਵਿਜੈ ਸਾਂਪਲਾ (ਪ੍ਰਧਾਨ ਭਾਜਪਾ ਪੰਜਾਬ) ਵਲੋਂ ਕੀਤੀ ਜਾਵੇਗੀ|
ਉਹਨਾਂ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਭਾਜਪਾ ਵਲੋਂ ਮੁਹਾਲੀ ਸ਼ਹਿਰ ਦੇ ਵਿੱਚ 2 ਅਤੇ ਜਿਲੇ ਵਿੱਚ 1 ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ| ਉਹਨਾਂ ਦੱਸਿਆ ਕਿ ਇਸ ਸਬੰਧੀ ਅੱਜ ਹੋਈ ਮੀਟਿੰਗ ਵਿੱਚ ਜਿਲ੍ਹੇ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ| ਮੀਟਿੰਗ ਵਿੱਚ ਸੰਜੀਵ ਗੋਇਲ, ਆਸ਼ੂ ਖੰਨਾ, ਸੋਮਚੰਦ ਗੋਇਲ, ਦੀਪ ਢਿੱਲੋ, ਉਮਾਕਾਂਤ ਤਿਵਾੜੀ, ਤੁਲਕਾ ਤ੍ਰਿਪਾਠੀ, ਮਾਨਸੀ ਚੌਧਰੀ, ਪਰਮਜੀਤ ਵਾਲੀਆ, ਜੋਗਿੰਦਰ ਪਾਲ ਕੰਵਰ, ਹਰਚਰਨ ਸਿੰਘ, ਦਿਨੇਸ਼ ਕੁਮਾਰ, ਪਵਨ ਮਨੋਚਾ, ਮੋਹਨ ਸਿੰਘ, ਰਾਜਪਾਲ ਰਾਣਾ, ਨੀਤੂ ਰਾਨੀ, ਕੁਲਵੰਤ ਸਿੰਘ, ਭਾਗੀਰਥ, ਮਾਸਟਰ ਹਰਚਰਨ ਸਿੰਘ, ਸੰਭਵ ਨਾਇਰ, ਨਕੁਲ ਸਿੰਘ, ਪ੍ਰਦੀਪ ਸਾਂਗਵਾਨ, ਨਰਿੰਦਰ ਰਾਣਾ ਹਾਜਿਰ ਸਨ| ਇਸ ਮੌਕੇ ਜਿਲ੍ਹਾ ਪ੍ਰਧਾਨ ਵੱਲੋਂ ਸ੍ਰੀ ਕ੍ਰਿਸ਼ਨ ਚੰਦ ਨੂੰ ਭਾਜਪਾ ਦੀ ਜਿਲ੍ਹਾ ਇਕਾਈ ਦੇ ਸਭਿਆਚਾਰ ਵਿੰਗ ਦਾ ਕਨਵੀਨਰ ਬਣਾਇਆ ਗਿਆ|

Leave a Reply

Your email address will not be published. Required fields are marked *