ਭਾਜਪਾ ਜਿਲ੍ਹਾ ਕਿਸਾਨ ਮੋਰਚਾ ਨੇ ਬੂਟੇ ਲਗਾ ਕੇ ਮਨਾਇਆ ਮੋਦੀ ਦਾ ਜਨਮਦਿਨ

ਖਰੜ, 17 ਸਤੰਬਰ (ਸ਼ਮਿੰਦਰ ਸਿੰਘ) ਭਾਜਪਾ ਦੇ ਜਿਲ੍ਹਾ ਕਿਸਾਨ ਮੋਰਚਾ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 70ਵਾਂ ਜਨਮਦਿਨ 70 ਬੂਟੇ ਲਗਾ ਕੇ ਮਨਾਇਆ ਗਿਆ|
ਕਿਸਾਨ ਮੋਰਚਾ ਦੇ ਜਿਲ੍ਹਾ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਨੇ ਦੱਸਿਆ ਕਿ ਭਾਜਪਾ ਵੱਲੋਂ ਦੇਸ਼ ਭਰ ਵਿਚ ਸੇਵਾ ਹਫਤੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਵੱਖ ਵੱਖ ਥਾਵਾਂ ਤੇ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ| ਇਸ ਮੁਹਿੰਮ ਵਿਚ ਹਿੱਸਾ ਪਾਉਂਦੇ ਹੋਏ ਮੁਹਾਲੀ ਜਿਲ੍ਹਾ ਕਿਸਾਨ ਮੋਰਚਾ ਵੱਲੋਂ ਵੱਖ ਵੱਖ ਥਾਵਾਂ ਤੇ 70 ਬੂਟੇ ਲਗਾਏ ਗਏ| ਇਸ ਮੌਕੇ ਖਾਸ ਤੌਰ ਤੇ ਪਹੁੰਚੇ ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਵਾਤਾਵਰਨ ਜੋਕਿ ਹਰ ਇਕ ਜੀਵ ਲਈ ਸ਼ੁੱਧ ਜਰੂਰੀ ਹੈ ਤੇ ਪੌਦੇ ਇਸ ਨੂੰ ਯਕੀਨੀ ਬਣਾਉਂਦੇ ਹਨ ਤੇ ਇਹ ਸਭ ਤੋਂ ਵੱਡਾ ਸੇਵਾ ਦਾ ਕੰਮ ਹੈ|
ਇਸ ਮੌਕੇ ਕਿਸਾਨ ਮੋਰਚਾ ਦੇ ਸੂਬਾ ਉਪ ਪ੍ਰਧਾਨ ਜਗਦੀਪ ਸਿੰਘ ਜੱਗੀ, ਜ਼ੀਰਕਪੁਰ ਮੰਡਲ ਦੇ ਪ੍ਰਧਾਨ ਸੁਸ਼ਾਂਕ ਦੁੱਗਲ, ਜਿਲ੍ਹਾ ਉਪ ਪ੍ਰਧਾਨ ਨਵੀਂ ਸਗਵਾਨ, ਜਿਲ੍ਹਾ ਕਿਸਾਨ ਮੋਰਚਾ ਦੇ ਉਪ ਪ੍ਰਧਾਨ ਸੰਦੀਪ ਤਲਵਾਰ, ਜਨਰਲ ਸਕੱਤਰ ਦਮਨਜੀਤ ਸਿੰਘ, ਦੀਪਕ ਅਰੋੜਾ, ਸੁਸ਼ੀਲ ਗਰਗ, ਅਨਿਲ ਸ਼ਰਮਾ, ਚਾਰੂ ਢੀਂਗਰਾ, ਲਵਕੇਸ਼, ਜਯੰਤ ਸ਼ਰਮਾ ਹਾਜਰ ਸਨ|

Leave a Reply

Your email address will not be published. Required fields are marked *