ਭਾਜਪਾ ਦੀ ਕੇਰਲ ਸੂਬਾ ਇਕਾਈ ਦੇ ਜਨਰਲ ਸਕੱਤਰ ਸੁਰੇਂਦਰਨ ਜ਼ਮਾਨਤ ਤੇ ਰਿਹਾਅ

ਕੇਰਲ, 8 ਦਸੰਬਰ (ਸ.ਬ.) ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਭਾਜਪਾ ਕੇਰਲ ਦੇ ਜਨਰਲ ਸਕੱਤਰ ਦੇ ਸੁਰੇਂਦਰਨ ਨੇ ਪੂਜਾਪੁਰਾ ਜੇਲ ਤਿਰੁਵਨੰਤਪੁਰਮ ਤੋਂ ਰਿਹਾਅ ਹੋ ਗਏ ਹਨ| ਕੇਰਲ ਹਾਈ ਕੋਰਟ ਨੇ 2 ਲੱਖ ਦੇ ਮੁਚਲਕੇ ਤੇ ਉਨ੍ਹਾਂ ਨੂੰ ਸ਼ਰਤੀਆਂ ਜ਼ਮਾਨਤ ਦੇ ਦਿੱਤੀ ਸੀ, ਜਿਸ ਦੇ ਬਾਅਦ ਉਹ ਅੱਜ ਜੇਲ ਤੋਂ ਰਿਹਾਅ ਹੋ ਗਏ| 17 ਨਵੰਬਰ ਨੂੰ ਉਨ੍ਹਾਂ ਨੂੰ ਪੁਲੀਸ ਕਾਰਡਨ ਤੋੜਨ ਲਈ ਪੰਬਾ ਸ਼ਹਿਰ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ| ਸੁਰੇਂਦਰਨ ਦੇ ਜ਼ਮਾਨਤ ਤੇ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਕੇਰਲ ਭਾਜਪਾ ਪ੍ਰਧਾਨ ਪੀ.ਐਸ. ਸ਼੍ਰੀਧਰਨ ਪਿਲੱਈ ਨੇ ਕਿਹਾ ਕਿ ਕੇਰਲ ਵਿੱਚ ਹਰ ਕਾਨੂੰਨ ਪਾਲਣ ਕਰਨ ਵਾਲੇ ਨਾਗਰਿਕ ਸੁਰੇਂਦਰਨ ਦੀ ਰਿਹਾਈ ਦਾ ਸਵਾਗਤ ਕਰਦੇ ਹਨ| ਹੁਣ ਉਹ ਅਤੇ ਉਨ੍ਹਾਂ ਦੀ ਪਾਰਟੀ ਵਧ ਸ਼ਕਤੀਸ਼ਾਲੀ ਹੋ ਗਈ ਹੈ ਅਤੇ ਅਸੀਂ ਵਧ ਤਾਕਤ ਨਾਲ ਲੜਾਂਗੇ| ਇਹ ਸੀ.ਪੀ.ਆਈ. (ਐਮ) ਮੰਤਰਾਲੇ ਅਤੇ ਨਾਸਤਿਕ ਲੋਕਾਂ ਲਈ ਇਕ ਝਟਕਾ ਹੈ|
ਜ਼ਿਕਰਯੋਗ ਹੈ ਕਿ ਕੇਰਲ ਹਾਈ ਕੋਰਟ ਨੇ ਭਾਜਪਾ ਨੇਤਾ ਸੁਰੇਂਦਰਨ ਨੂੰ ਜ਼ਮਾਨਤ ਦੇ ਦਿੱਤੀ| ਉਨ੍ਹਾਂ ਨੂੰ ਤਿੰਨ ਹਫਤੇ ਪਹਿਲਾਂ ਸਬਰੀਮਾਲਾ ਬੇਸ ਕੈਂਪ ਵਿੱਚ ਸੁਰੱਖਿਆ ਘੇਰਾ ਤੋੜਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ| ਅਦਾਲਤ ਨੇ ਉਨ੍ਹਾਂ ਨੂੰ 2 ਲੱਖ ਰੁਪਏ ਦੇ ਮੁਚਲਕੇ ਤੇ ਜ਼ਮਾਨਤ ਦਿੱਤੀ ਹੈ| ਸੁਰੇਂਦਰਨ 20 ਦਿਨਾਂ ਤੱਕ ਜੇਲ੍ਹ ਵਿੱਚ ਰਹੇ|

Leave a Reply

Your email address will not be published. Required fields are marked *