ਭਾਜਪਾ ਦੀ ਜਲੰਧਰ ਰੈਲੀ ਕਾਂਗਰਸ ਦੇ ਭੁਲੇਖੇ ਦੂਰ ਕਰ ਦੇਵੇਗੀ : ਅਰੁਣ ਸ਼ਰਮਾ

ਐਸ ਏ ਐਸ ਨਗਰ, 10 ਮਾਰਚ (ਸ.ਬ.) ਭਾਜਪਾ ਮੁਹਾਲੀ ਮੰਡਲ 2 ਦੀ ਮੀਟਿੰਗ ਮੰਡਲ ਪ੍ਰਧਾਨ ਦਿਨੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੰਡਲ ਦੇ ਪ੍ਰਭਾਰੀ ਅਰੁਣ ਸ਼ਰਮਾ, ਸਾਬਕਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਸਾਬਕਾ ਘੱਟ ਗਿਣਤੀ ਮੋਰਚਾ ਪ੍ਰਧਾਨ ਜਾਵੇਦ ਅਸਲਮ ਵਿਸ਼ੇਸ਼ ਤੌਰ ਤੇ ਹਾਜਰ ਹੋਏ|
ਇਸ ਮੌਕੇ ਭਾਜਪਾ ਵਲੋਂ 18 ਮਾਰਚ ਨੂੰ ਜਲੰਧਰ ਵਿਖੇ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਕੀਤੀ ਜਾ ਰਹੀ ਪੋਲ ਖੋਲ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਮੰਡਲ ਦੇ ਪ੍ਰਭਾਰੀ ਅਤੇ ਕਂੌਸਲਰ ਸ੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਭਾਜਪਾ ਵਰਕਰਾਂ ਵਿੱਚ ਇਸ ਰੈਲੀ ਲਈ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ| ਮੁਹਾਲੀ ਤੋਂ ਵੀ ਵੱਡੀ ਗਿਣਤੀ ਭਾਜਪਾ ਵਰਕਰਾਂ ਵਲੋਂ ਇਸ ਰੈਲੀ ਵਿੱਚ ਹਿੱਸਾ ਲਿਆ ਜਾਵੇਗਾ, ਜਿਸ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਪ੍ਰੇਸ਼ਾਨ ਹੈ ਇਸ ਕਾਰਨ ਹੀ ਲੋਕ ਹੁਣ ਮੁੜ ਭਾਜਪਾ ਨਾਲ ਜੁੜਨ ਲੱਗ ਪਏ ਹਨ ਅਤੇ ਭਾਜਪਾ ਦੀਆਂ ਮੀਟਿੰਗਾਂ ਵਿੱਚ ਵੀ ਆਮ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲੱਗ ਪਏ ਹਨ| ਉਹਨਾਂ ਕਿਹਾ ਕਿ ਭਾਜਪਾ ਦੀ 18 ਮਾਰਚ ਨੂੰ ਜਲੰਧਰ ਵਿਖੇ ਹੋਣ ਵਾਲੀ ਰੈਲੀ ਕਾਂਗਰਸ ਦਾ ਲੱਕ ਤੋੜ ਦੇਵੇਗੀ ਅਤੇ ਕਾਂਗਰਸ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗੀ| ਇਸ ਮੌਕੇ ਸ੍ਰੀ ਵਜੀਉਲਾ ਨੂੰ ਘਟ ਗਿਣਤੀ ਮੋਰਚਾ ਮੰਡਲ 2 ਦਾ ਪ੍ਰਧਾਨ ਅਤੇ ਰਜਿੰਦਰ ਕੁਮਾਰ ਗੁਪਤਾ ਨੂੰ ਵਪਾਰ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ|
ਇਸ ਮੌਕੇ ਭਾਜਪਾ ਮੰਡਲ 2 ਮੁਹਾਲੀ ਦੇ ਜਨਰਲ ਸਕੱਤਰ ਮਦਨ ਗੋਇਲ ਜਨਰਲ ਸਕੱਤਰ, ਜਤਿੰਦਰ ਗੋਇਲ ਜਨਰਲ ਸਕੱਤਰ, ਕ੍ਰਿਸਨ ਕੁਮਾਰ, ਡਾ ਅਰੁਨ ਕੁਮਾਰ, ਸ਼ਸ਼ੀ ਭੂਸ਼ਣ, ਕਿਸ਼ਨ ਕੁਮਾਰ ਵਰਮਾ, ਅਮਨ ਮੁੰਡੀ, ਰਮੇਸ਼ ਕੁਮਾਰ ਵਰਮਾ, ਸੀਆ ਰਾਮ, ਗੁਰਦੀਪ ਸਿੰਘ, ਕ੍ਰਿਸ਼ਨ ਸਿੰਘ, ਤੇਜਿੰਦਰ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *