ਭਾਜਪਾ ਦੀ ਮੈਂਬਰਸ਼ਿਪ ਹਾਸਿਲ ਕੀਤੀ

ਐਸ.ਏ.ਐਸ.ਨਗਰ, 23 ਸਤੰਬਰ (ਸ.ਬ.) ਸਥਾਨਕ ਫੇਜ਼ 7 ਦੇ ਕੁੱਝ ਨਿਵਾਸੀ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ| ਇਸ ਸੰਬੰਧੀ ਭਾਜਪਾ ਪ੍ਰਧਾਨ ਮੰਡਲ 1 ਸ਼੍ਰੀ ਅਨਿਲ ਕੁਮਾਰ ਗੁੱਡੂ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਇਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਿਲ ਕੀਤੀ| ਇਸ ਮੌਕੇ ਸ਼੍ਰੀ ਮਦਨ ਠਾਕੁਰ ਆਰਕਿਟੇਕਟ, ਰਵਿੰਦਰ ਕੁਮਾਰ ਠਾਕੁਰ ਐਡਵੋਕੇਟ, ਜਗਤ ਆਜਾਦ ਕਲਾਕਾਰ ਅਤੇ ਪੰਕਜ ਅਰੋੜਾ ਐਡਵੋਕੇਟ ਪਾਰਟੀ ਵਿੱਚ ਸ਼ਾਮਿਲ ਹੋਏ|
ਇਸ ਮੌਕੇ ਸ਼੍ਰੀ ਉਮਾਕਾਂਤ ਤੀਵਾੜੀ ਨੇ ਕਿਹਾ ਕਿ ਪਾਰਟੀ ਵਿੱਚ ਨਵੇਂ ਸ਼ਾਮਿਲ ਮੈਂਬਰ ਕਾਫੀ ਪੜ੍ਹੇ ਲਿਖੇ ਹਨ ਅਤੇ ਇਹਨਾਂ ਸਾਰਿਆਂ ਦਾ ਆਪੋ ਆਪਣੇ ਖੇਤਰਾਂ ਵਿੱਚ ਨਾਮ ਹੈ| ਉਹਨਾਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ|
ਇਸ ਮੌਕੇ ਪਾਰਟੀ ਦੀ ਜਿਲਾ ਸਕੱਤਰ ਪਰਵੇਸ਼ ਸ਼ਰਮਾ, ਸ਼੍ਰੀ ਮੁਨੀਸ਼ ਭਾਰਦਵਾਜ, ਦਲੀਪ ਵਰਮਾ, ਮਨਦੀਪ ਕੌਰ, ਕਿਰਣ ਗੁਪਤਾ ਅਤੇ ਮਨੋਜ ਰੋਹਿਲਾ ਐਡਵੋਕੇਟ ਮੌਜੂਦ ਸਨ|

Leave a Reply

Your email address will not be published. Required fields are marked *