ਭਾਜਪਾ ਦੇ ਉਮੀਦਵਾਰ ਡਟ ਕੇ ਕਰਨ ਚੋਣ ਪ੍ਰਚਾਰ : ਸੁਭਾਸ਼ ਸ਼ਰਮਾ

ਐਸ.ਏ.ਐਸ.ਨਗਰ, 6 ਫਰਵਰੀ (ਸ.ਬ.) ਭਾਜਪਾ ਦੇ ਸੂਬਾ ਜਨਰਲ ਸਕੱਤਰ ਸ੍ਰੀ ਸੁਭਾਸ਼ ਸ਼ਰਮਾ ਨੇ ਨਗਰ ਨਗਰ ਮੁਹਾਲੀ ਦੀ ਚੋਣ ਦੌਰਾਨ ਭਾਜਪਾ ਦੀ ਟਿਕਟ ਤੇ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਡਟ ਕੇ ਚੋਣ ਪ੍ਰਚਾਰ ਕਰਨ ਅਤੇ ਕਿਸੇ ਕਿਸਮ ਦੀ ਪਰਵਾਹ ਨਾ ਕਰਨ। ਸਥਾਨਕ ਸੈਕਟਰ 71 ਵਿੱਚ ਭਾਜਪਾ ਉਮੀਦਵਾਰਾਂ ਨਾਲ ਕੀਤੀ ਗਈ ਇੱਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਲੋਕਤੰਤਰ ਸਾਨੂੰ ਚੋਣਾਂ ਲੜਨ ਅਤੇ ਚੋਣ ਪ੍ਰਚਾਰ ਕਰਨ ਦਾ ਪੂਰਨ ਅਧਿਕਾਰ ਦਿੰਦਾ ਹੈ ਇਸ ਲਈ ਉਹ ਸਾਰੇ ਪੂਰੀ ਤਰ੍ਹਾਂ ਡੱਟ ਕੇ ਚੋਣਾਂ ਲੜਨ ਅਤੇ ਆਪਣੀ ਚੋਣ ਮੁਹਿੰਮ ਦਾ ਪ੍ਰਚਾਰ ਕਰਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਜਾਣ ਬੁਝ ਕੇ ਭਾਜਪਾ ਉਮੀਦਵਾਰਾਂ ਨੂੰ ਪ੍ਰਚਾਰ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਉਮੀਦਵਾਰ ਕਿਸੇ ਗੱਲ ਦੀ ਪਰਵਾਹ ਨਾ ਕਰਨ। ਉਹਨਾਂ ਕਿਹਾ ਕਿ ਭਾਜਪਾ ਦਾ ਮੁਹਾਲੀ ਸ਼ਹਿਰ ਵਿੱਚ ਮਜਬੂਤ ਆਧਾਰ ਹੈ ਅਤੇ ਭਾਜਪਾ ਚੋਣ ਜਿੱਤ ਕੇ ਇੱਥੇ ਆਪਣਾ ਮੇਅਰ ਬਣਾਏਗੀ।

ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਸz. ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਭਾਜਪਾ ਲੋਕਤੰਤਰ ਦਾ ਸਨਮਾਨ ਕਰਨ ਵਾਲੀ ਪਾਰਟੀ ਹੈ ਅਤੇ ਉਨ੍ਹਾਂ ਨੂੰ ਚੋਣਾਂ ਲੜਨ ਦਾ ਪੂਰਾ ਅਧਿਕਾਰ ਹੈ। ਉਹਨਾਂ ਕਿਹਾ ਕਿ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਲੋਕਾਂ ਵਲੋਂ ਤਗੜਾ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਲੋਕ ਪਾਰਟੀ ਵਿੱਚ ਸ਼ਾਮਿਲ ਹੋ ਕੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਦੇ ਉਮੀਦਵਾਰਾਂ ਵਿੱਚ ਚੋਣ ਲੜਨ ਲਈ ਪੂਰਾ ਜੋਸ਼ ਹੈ ਅਤੇ ਇਸ ਵਾਰ ਵੱਡੀ ਗਿਣਤੀ ਵਿੱਚ ਉਮੀਦਵਾਰ ਜਿੱਤ ਹਾਸਿਲ ਕਰਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਜਗਦੀਪ ਸਿੰਘ ਔਂਜਲਾ ਮੀਤ ਪ੍ਰਧਾਨ ਕਿਸਾਨ ਮੋਰਚਾ, ਸ੍ਰੀ ਸੰਜੀਵ ਵਸ਼ਿਸ਼ਟ, ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ, ਸ੍ਰੀ ਅਰੁਣ ਸ਼ਰਮਾ ਅਤੇ ਸ੍ਰੀਮਤੀ ਪ੍ਰਕਾਸ਼ ਵਤੀ , ਭਾਜਪਾ ਆਗੂ ਰਮੇਸ਼ ਦੱਤ, ਰਮੇਸ਼ ਵਰਮਾ, ਸੋਹਨ ਸਿੰਘ, ਅਨਿਲ ਕੁਮਾਰ ਗੁੱਡੂ, ਅਮਰਜੀਤ ਸਿੰਘ ਗਿੱਲ, ਐਡਵੋਕੇਟ ਪ੍ਰੇਮਜੀਤ ਸਿੰਘ ਹੁੰਦਲ ਅਤੇ ਪਾਰਟੀ ਵਲੋਂ ਚੋਣ ਲੜ ਰਹੇ ਉਮੀਦਵਾਰ ਮੌਜੂਦ ਸਨ।

Leave a Reply

Your email address will not be published. Required fields are marked *