ਭਾਜਪਾ ਦੇ ਕੋਲੋਂ ਕਿਉਂ ਬਰਾਮਦ ਹੋ ਰਿਹਾ ਹੈ ਕਾਲਾਧਨ?: ਲਾਲੂ

ਪਟਨਾ, 15 ਦਸੰਬਰ (ਸ.ਬ.) ਰਾਸ਼ਟਰੀ ਜਨਤਾ ਦਲ (ਰਾਜਦ) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਨੋਟਬੰਦੀ ਤੋਂ ਪਹਿਲਾਂ ਭਾਜਪਾ ਦੇ ਬਿਹਾਰ ਵਿੱਚ ਕਥਿਤ ਜ਼ਮੀਨ ਖਰੀਦਣ ਘਪਲੇ ਦੇ ਬਾਅਦ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੇ ਨਾਂ ਤੇ ਮੋਟਰਸਾਈਕਲ ਖਰੀਦਣ ਦਾ ਮਾਮਲਾ ਸਾਹਮਣੇ ਆਉਣ ਤੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ  ਹਮਲਾ ਬੋਲਦੇ ਹੋਏ ਅੱਜ ਕਿਹਾ ਕਿ ਕਾਲੇ ਧਨ ਦੇ ਖਿਲਾਫ ਜੰਗ ਛੇੜਨ ਦਾ ਦਾਅਵਾ ਕਰਨ ਵਾਲੀ ਪਾਰਟੀ (ਭਾਜਪਾ) ਦੇ ਕੋਲੋਂ ਹੀ ਕਾਲਾਧਨ ਬਰਾਮਦ ਹੋ ਰਿਹਾ ਹੈ|
ਯਾਦਵ ਨੇ ਆਪਣੇ  ਚਿਰ-ਪਰਿਚਿਤ ਅੰਦਾਜ਼ ਵਿੱਚ ਟਵੀਟ ਕਰਕੇ ਸਵਾਲ ਲਹਿਜ਼ੇ ਵਿੱਚ ਕਿਹਾ, ਸਾਰਾ ਕਾਲਾਧਨ ਭਾਜਪਾ ਅਤੇ ਪਾਰਟੀ ਦੇ ਕੋਲ ਹੀ ਕਿਉਂ ਬਰਾਮਦ ਹੋ ਰਿਹਾ ਹੈ| ਮੋਦੀ ਜੀ ਪਹਿਲੇ ਆਪਣਾ ਵਿਹੜਾ ਤਾਂ ਬੁਹਾਰ ਲਓ| ਜ਼ਿਕਰਯੋਗ ਹੈ ਕਿ     ਕੇਂਦਰ ਸਰਕਾਰ ਦੇ 500 ਅਤੇ 1000 ਰੁਪਏ ਦੇ ਨੋਟ ਦੇ ਚਲਣ ਬੰਦ ਕਰਨ ਦੀ ਘੋਸ਼ਣਾ ਤੋਂ ਪਹਿਲੇ ਬਿਹਾਰ ਦੇ ਕਈ ਜ਼ਿਲਿਆਂ ਵਿੱਚ ਪਾਰਟੀ ਦਫਤਰ ਖੋਲ੍ਹਣ ਦੇ ਨਾਂ ਤੇ ਭਾਜਪਾ ਵਲੋਂ ਜ਼ਮੀਨ ਖਰੀਦਣ ਦਾ ਮਾਮਲਾ ਉਜਾਗਰ ਹੋਣ ਦੇ ਬਾਅਦ ਦੇਸ਼ ਦੀ ਰਾਜਨੀਤੀ ਦਾ ਪਾਰਾ ਚੜ੍ਹਿਆ ਹੋਇਆ ਹੈ|

Leave a Reply

Your email address will not be published. Required fields are marked *