ਭਾਜਪਾ ਦੇ ਮੰਡਲ ਪ੍ਰਧਾਨ ਵਲੋਂ ਸੇਵਾ ਹਫਤੇ ਸੰਬੰਧੀ ਬੂਟੇ ਲਗਾਏ

ਐਸ ਏ ਐਸ ਨਗਰ, 19 ਸਤੰਬਰ (ਜਸਵਿੰਦਰ ਸਿੰਘ) ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਸੰਬੰਧੀ ਮਣਾਏ ਜਾ ਰਹੇ ਸੇਵਾ ਹਫਤੇ ਦੌਰਾਨ ਭਾਜਪਾ ਦੇ ਮੰਡਲ ਪ੍ਰਧਾਨ ਮਦਨ ਗੋਇਲ ਦੀ ਅਗਵਾਈ ਵਿੱਚ ਫੇਜ਼-11 ਵਿਚਾਲੇ 70 ਥਾਵਾਂ ਤੇ ਬੂਟੇ ਲਗਾਏ ਗਏ|
ਇਸ ਮੌਕੇ ਭਾਜਪਾ ਆਗੂਆਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਆਪਣੇ- ਆਪਣੇ ਘਰਾਂ ਦੇ ਆਲੇ ਦੁਆਲੇ ਇਕ ਬੂਟਾ ਜਰੂਰ ਲਗਾਉਣ| ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹੋਸ਼ਿਆਰ ਚੰਦ ਸਿੰਗਲਾ, ਮੀਤ ਪ੍ਰਧਾਨ ਸੰਜੀਵ ਜੋਸ਼ੀ ਅਤੇ ਸਕੱਤਰ ਸੁਭਾਸ਼ ਬੰਸਲ ਵੀ ਹਾਜਿਰ ਸਨ|

Leave a Reply

Your email address will not be published. Required fields are marked *