ਭਾਜਪਾ ਦੇ ਵਿਰੁੱਧ ਕੀ ਅਸਰ ਦਿਖਾਏਗਾ ਵਿਰੋਧੀ ਧਿਰ ਦਾ ਏਕਾ

ਸ਼ਰਦ ਪਵਾਰ ਨੇ ਵਿਰੋਧੀ ਏਕਤਾ ਦੀ ਦਿਸ਼ਾ ਵਿੱਚ ਗੰਭੀਰ ਸ਼ੁਰੂਆਤ ਕਰ ਦਿੱਤੀ ਹੈ| ਸੰਸਦ ਵਿੱਚ ਅਜਿਹੇ ਯਤਨ ਕਦੇ ਮਜਬੂਤ ਹੁੰਦੇ ਦਿਖੇ ਹਨ ਤੇ ਕਦੇ ਉਨ੍ਹਾਂ ਦੀ ਕਮਜੋਰੀ ਸਾਹਮਣੇ ਆਉਂਦੀ ਰਹੀ ਹੈ| ਕਰਨਾਟਕ ਵਿੱਚ ਕਾਂਗਰਸ ਅਤੇ ਜਨਤਾ ਦਲ ( ਸੈਕਿਉਲਰ ) ਦੀ ਸਾਂਝੀ ਸਰਕਾਰ ਦੇ ਸਹੁੰ ਚੁੱਕਣ ਦੇ ਮੌਕੇ ਤੇ ਵਿਰੋਧੀ ਨੇਤਾਵਾਂ ਦੀ ਇੱਕ ਮੰਚ ਉੱਤੇ ਹਾਜ਼ਰੀ ਵੀ ਚੰਗਾ ਦ੍ਰਿਸ਼ ਪੈਦਾ ਕਰ ਰਹੀ ਸੀ| ਪਰ ਠੋਸ ਰਾਜਨੀਤੀ ਦੀ ਨਜ਼ਰ ਨਾਲ ਦੇਖਣ ਤੇ ਅਜਿਹੀਆਂ ਘਟਨਾਵਾਂ ਦਾ ਪ੍ਰਤੀਕਾਤਮਕ ਮਹੱਤਵ ਹੀ ਬਣਦਾ ਹੈ| ਅਗਲੇ ਕੁੱਝ ਮਹੀਨਿਆਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਨੂੰ ਧਿਆਨ ਵਿੱਚ ਰੱਖੀਏ ਤਾਂ ਉੱਥੇ ਖੇਤਰੀ ਦਲਾਂ ਨੇ ਖਲ੍ਹ ਕੇ ਮੋਦੀ ਸਰਕਾਰ ਦੇ ਖਿਲਾਫ ਜਾਣ ਨਾਲ ਹੋਣ ਵਾਲੇ ਨਫੇ – ਨੁਕਸਾਨ ਦਾ ਜਾਇਜਾ ਲੈਣਾ ਹੈ, ਇੱਕ – ਇੱਕ ਸੀਟ ਉੱਤੇ ਬਰਾਬਰ ਦੇ ਦਾਅਵੇਦਾਰਾਂ ਵਿੱਚ ਇੱਕ ਨੂੰ ਹਾਂ ਅਤੇ ਦੂਜੇ ਨੂੰ ਨਾਂਹ ਕਹਿਣਾ ਹੈ, ਸੱਤਾਧਾਰੀ ਦਲ ਦੇ ਮੁਕਾਬਲੇ ਦੇਸ਼ ਨੂੰ ਇੱਕ ਕਾਰਗਰ ਵਿਕਲਪ ਦਾ ਅਹਿਸਾਸ ਕਰਾਉਣਾ ਹੈ ਅਤੇ ਸਿਖਰ ਪੱਧਰ ਤੇ ਇੱਕ-ਦੂਜੇ ਨਾਲ ਟਕਰਾਉਂਦੀਆਂ ਇੱਛਾਵਾਂ ਵਿੱਚ ਸੰਤੁਲਨ ਵੀ ਬਣਾਉਣਾ ਹੈ| ਇਸ ਲਿਹਾਜ਼ ਨਾਲ ਕਾਂਗਰਸ ਵੱਲੋਂ ਹੁਣ ਤੱਕ ਕੋਈ ਖਾਸ ਪਹਿਲ ਨਹੀਂ ਹੋ ਪਾਈ ਹੈ ਲਿਹਾਜਾ ਇਸ ਦਿਸ਼ਾ ਵਿੱਚ ਸ਼ਰਦ ਪਵਾਰ ਦੀ ਸ਼ੁਰੂਆਤ ਨੇ ਉਸ ਦਾ ਸਿਰਦਰਦ ਥੋੜ੍ਹਾ ਘੱਟ ਕੀਤਾ ਹੋਵੇਗਾ|
ਕਾਂਗਰਸ ਅਗਵਾਈ ਸ਼ਾਇਦ ਇਸ ਭੁਲੇਖੇ ਵਿੱਚ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ ਅਤੇ ਸ਼ਾਇਦ ਮਿਜੋਰਮ ਦੀਆਂ ਵਿਧਾਨਸਭਾ ਚੋਣਾਂ ਵਿੱਚ ਵੀ ਉਸਦਾ ਪਲੜਾ ਭਾਰੀ ਦਿਖ ਰਿਹਾ ਹੈ, ਲਿਹਾਜਾ ਵਿਰੋਧੀ ਏਕਤਾ ਦੀ ਗੱਲਬਾਤ ਇਹਨਾਂ ਰਾਜਾਂ ਦੇ ਚੋਣ ਨਤੀਜਿਆਂ ਦੀ ਰੌਸ਼ਨੀ ਵਿੱਚ ਹੀ ਸ਼ੁਰੂ ਕੀਤੀ ਜਾਵੇ, ਪਰ ਇਸ ਸੋਚ ਵਿੱਚ ਆਪਣੀ ਗਰਦਨ ਸਰਕਾਰ ਦੇ ਹੱਥ ਵਿੱਚ ਦੇਣ ਦਾ ਪਹਿਲੂ ਵੀ ਮੌਜੂਦ ਹੈ| ਲੋਕਸਭਾ ਅਤੇ ਵਿਧਾਨਸਭਾ ਚੋਣਾਂ ਇਕੱਠੇ ਕਰਾਉਣ ਦੀ ਹਾਲਤ ਵਿੱਚ ਇਹ ਹਿਸਾਬ ਬਿਲਕੁੱਲ ਕੰਮ ਨਹੀਂ ਆਵੇਗਾ ਅਤੇ ਬੀਜੇਪੀ ਦੀ ਤਾਕਤਵਰ ਚੁਣਾਵੀ ਮਸ਼ੀਨਰੀ ਦਾ ਸਾਮਣਾ ਫਿਲਹਾਲ ਰਾਸ਼ਟਰੀ ਪੱਧਰ ਤੇ ਉਸਤੋਂ ਕਾਫ਼ੀ ਕਮਜੋਰ ਦਿਖ ਰਹੀ ਕਾਂਗਰਸ ਨੂੰ ਇਕੱਲੇ ਹੀ ਕਰਨਾ ਪਵੇਗਾ|
ਸ਼ਰਦ ਪਵਾਰ ਨੂੰ ਇਸ ਪ੍ਰੇਸ਼ਾਨੀ ਦਾ ਅੰਦਾਜਾ ਹੈ, ਲਿਹਾਜਾ ਉਨ੍ਹਾਂ ਨੇ ਕਈ ਕੰਮ ਇਕੱਠੇ ਸ਼ੁਰੂ ਕੀਤੇ ਹਨ| ਰਾਜ ਪੱਧਰੀ ਤਾਲਮੇਲ ਦੇ ਤਹਿਤ ਕਾਂਗਰਸ ਅਤੇ ਐਨਸੀਪੀ ਦੇ ਵਿੱਚ ਮਹਾਰਾਸ਼ਟਰ ਵਿੱਚ ਲੋਕਸਭਾ ਅਤੇ ਵਿਧਾਨਸਭਾ ਸੀਟਾਂ ਦੇ ਬਟਵਾਰੇ ਤੇ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ| ਖੁਦ ਪਵਾਰ ਅਗਲੇ ਪਖਵਾੜੇ ਤਮਾਮ ਵਿਰੋਧੀ ਦਲਾਂ ਨਾਲ ਗੱਲ ਸ਼ੁਰੂ ਕਰਨਗੇ ਅਤੇ ਦੇਸ਼ ਦੇ ਵਿਚਾਰਿਕ – ਰਾਜਨੀਤਕ ਵਿਭਾਜਨ ਦਾ ਇੱਕ ਖਾਕਾ ਉਨ੍ਹਾਂ ਨੇ ਖਿੱਚ ਹੀ ਦਿੱਤਾ ਹੈ| ਚੋਣਾਂ ਦੇ ਨਤੀਜੇ ਜੋ ਵੀ ਹੋਣ, ਪਰ ਸ਼ਰਦ ਪਵਾਰ ਦੇ ਅੱਗੇ ਆਉਣ ਨਾਲ ਵਿਰੋਧੀ ਧਿਰ ਲੜਾਈ ਵਿੱਚ ਆਉਂਦਾ ਦਿਖਣ ਲੱਗਿਆ ਹੈ|
ਚੇਤਨ ਸ਼ਰਮਾ

Leave a Reply

Your email address will not be published. Required fields are marked *