ਭਾਜਪਾ ਦੇ ਸਾਬਕਾ ਕਂੌਸਲਰਾਂ ਦਾ ਵਫਦ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ
ਐਸ ਏ ਐਸ ਨਗਰ, 1 ਦਸੰਬਰ (ਸ.ਬ.) ਭਾਜਪਾ ਦੇ ਸਾਬਕਾ ਕਂੌਸਲਰਾਂ ਅਤੇ ਹੋਰ ਆਗੂਆਂ ਦਾ ਵਫਦ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮਂੈਬਰ ਸ੍ਰੀ ਸੁਖਵਿੰਦਰ ਗੋਲਡੀ ਦੀ ਅ ਗਵਾਈ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਜਿਲਾ ਪ੍ਰਚਾਰ ਸਕੱਤਰ ਅਤੇ ਸਾਬਕਾ ਕਂੌਸਲਰ ਅਸ਼ੌਕ ਝਾ ਨੇ ਦਸਿਆ ਕਿ ਇਸ ਮੌਕੇ ਵਫਦ ਨੇ ਮੰਗ ਕੀਤੀ ਕਿ ਅਕਾਲੀ ਭਾਜਪਾ ਗਠਜੋੜ ਦੇ ਕਾਰਜਕਾਲ ਦੌਰਾਨ ਜਿਹੜੇ ਮਤੇ ਪਾਸ ਕੀਤੇ ਗਏ ਸਨ, ਉਹਨਾਂ ਉਪਰ ਕੰਮ ਸ਼ੁਰੂ ਕੀਤਾ ਜਾਵੇ, ਦਰਖੱਤਾਂ ਦੀ ਛੰਗਾਈ ਦੌਰਾਨ ਕੀਤਾ ਜਾ ਿਰਹਾ ਭੇਦਭਾਵ ਖਤਮ ਕੀਤਾ ਜਾਵੇ, ਸੜਕਾਂ ਦੇ ਪੇਚ ਵਰਕ ਦਾ ਕੰਮ ਸ਼ੁਰੂ ਕੀਤਾ ਜਾਵੇ|
ਉਹਨਾਂ ਦਸਿਆ ਕਿ ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੇ ਵਫਦ ਦੀਆਂ ਮੰਗਾਂ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਤਾ| ਇਸ ਵਫਦ ਵਿੱਚ ਸ੍ਰੀ ਅਰੁਣ ਸ਼ਰਮਾ, ਸੈਹਬੀ ਆਨੰਦ, ਪ੍ਰਕਾਸ਼ਵਤੀ (ਤਿੰਨੇ ਸਾਬਕਾ ਕਂੌਸਲਰ) ਭਾਜਪਾ ਆਗੂ ਰਮੇਸ਼ ਵਰਮਾ, ਵਿਸ਼ਾਲ ਸ਼ਰਮਾ ਸ਼ਾਮਲ ਸਨ|