ਭਾਜਪਾ ਦੇ ਸਾਬਕਾ ਵਿਧਾਇਕ ਜਯੰਤੀਲਾਲ ਭਾਨੂੰਸ਼ਾਲੀ ਦਾ ਗੋਲੀ ਮਾਰ ਕੇ ਕਤਲ

ਅਹਿਮਦਾਬਾਦ,8 ਜਨਵਰੀ (ਸ.ਬ.) ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਵਿਧਾਇਕ ਜਯੰਤੀਲਾਲ ਭਾਨੂੰਸ਼ਾਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਹਮਲਾਵਰ ਕੌਣ ਸਨ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ| ਉਹ ਸਾਏਜੀ ਨਗਰੀ ਐਕਸਪ੍ਰੈਸ ਤੋਂ ਅਹਿਮਦਾਬਾਦ ਜਾ ਰਹੇ ਸਨ| ਜਯੰਤੀ ਤੇ ਪਿਛਲੇ ਸਾਲ ਹੇ ਲੜਕੀ ਨੂੰ ਨੌਕਰੀ ਦੇਣ ਦੇ ਬਹਾਨੇ ਯੌਨ ਸ਼ੋਸ਼ਣ ਦਾ ਦੋਸ਼ ਲੱਗਾ ਸੀ|
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ| ਜਯੰਤੀ ਕੱਛ ਖੇਤਰ ਵਿੱਚ ਭਾਜਪਾ ਦੇ ਦਿੱਗਜ ਨੇਤਾ ਸਨ| ਰੇਲਵੇ ਪੁਲੀਸ ਦੀ ਜਾਣਕਾਰੀ ਅਨੁਸਾਰ ਜਯੰਤੀ ਤੇ ਹਮਲਾ ਸੋਮਵਾਰ ਦੇਰ ਰਾਤ 12 ਤੋਂ 2 ਵਜੇ ਦੇ ਕਰੀਬ ਹੋਇਆ| ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਛਾਤੀ ਅਤੇ ਅੱਖ ਕੋਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *