ਭਾਜਪਾ ਨੇਤਾਵਾਂ ਤੇ ਕਦੋਂ ਹੋਵੇਗੀ ਛਾਪੇਮਾਰੀ : ਕਾਂਗਰਸ

ਨਵੀਂ ਦਿੱਲੀ, 29 ਦਸੰਬਰ (ਸ.ਬ. ਨੋਟਬੰਦੀ ਤੇ ਇਕ ਵਾਰ ਫਿਰ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨੂੰ ਘੇਰਿਆ ਹੈ| ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅਨੇਕਾਂ ਸਵਾਲ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਤੋਂ ਪੁੱਛੇ ਹਨ| ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਕਾਲੇ ਧਨ ਨੂੰ ਲੈ ਕੇ ਆਪਣੇ ਨੇਤਾਵਾਂ ਦੀ ਜਾਂਚ ਨਹੀਂ ਕਰਾਉਣ ਦਾ ਦੋਸ਼ ਲਗਾਇਆ ਹੈ| ਸੂਰਜੇਵਾਲਾ ਨੇ ਕਿਹਾ ਹੈ ਕਿ ਨੋਟਬੰਦੀ ਤੋਂ ਦੇਸ਼ ਦੀ ਆਮਦਨੀ ਨੂੰ ਗਹਿਰਾ ਧੱਕਾ ਲੱਗਾ ਹੈ| ਇਕ ਪਾਸੇ ਨੋਟਬੰਦੀ ਤੋਂ ਦੇਸ਼ ਤੜਫ ਰਿਹਾ ਹੈ ਦੂਸਰੇ ਪਾਸੇ ਮੋਦੀ ਜੀ ਖੁਦ ਭ੍ਰਿਸ਼ਟਾਚਾਰ ਦੇ    ਘੇਰੇ ਵਿੱਚ ਹਨ|

Leave a Reply

Your email address will not be published. Required fields are marked *