ਭਾਜਪਾ ਨੇਤਾ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਬਦਮਾਸ਼ਾਂ ਦੀ ਤਲਾਸ਼

  • ਗਾਜ਼ਿਆਬਾਦ—ਉੱਤਰ ਪ੍ਰਦੇਸ਼ ‘ਚ ਗਾਜ਼ਿਆਬਾਦ ਦੇ ਮੁਰਾਦਨਗਰ ਖੇਤਰ ‘ਚ ਕੱਲ੍ਹ ਦੇਰ ਸ਼ਾਮ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਬ੍ਰਜਪਾਲ ਤੇਵਤੀਆ ‘ਤੇ ਜਾਨਲੇਵਾ ਹਮਲੇ ਕਰਨ ਵਾਲੇ ਬਦਮਾਸ਼ਾਂ ਦੀ ਪੁਲਸ ਸਰਗਰਮੀ ਤੋਂ ਤਲਾਸ਼ ਕਰ ਰਹੀ ਹੈ ਪਰ ਹੁਣ ਤੱਕ ਬਦਮਾਸ਼ਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਸ਼੍ਰੀ ਤੇਵਤੀਆ ‘ਤੇ ਏ ਕੇ 47 ਤੋਂ ਹਮਲਾ ਕੀਤਾ। ਇਸ ਹਮਲੇ ‘ਚ ਸ਼੍ਰੀ ਤੇਵਤੀਆ ਸਮੇਤ ਛੇ ਲੋਕ ਜ਼ਖਮੀ ਹੋ ਗਏ ਸੀ। ਘਟਨਾ ਦੇ ਬਾਅਦ ਬਦਮਾਸ਼ ਹਥਿਆਰਾਂ ਨਾਲ ਭਰਿਆ ਬੈਗ ਮੋਦੀ ਨਗਰ ਇਲਾਕੇ ‘ਤ ਸੁੱਟ ਗਏ ਜਿਸ ‘ਚ ਏ ਕੇ 47 ਅਤੇ 2 ਪਿਸਤੌਲਾਂ ਦੇ ਇਲਾਵਾ ਵੱਡੀ ਸੰਖਿਆਂ ‘ਚ ਕਾਰਤੂਸ ਵੀ ਮਿਲੇ ਹੈ।

    ਜ਼ਿਕਰਯੋਗ ਹੈ ਕਿ ਰਾਤ ਕਰੀਬ ਅੱਠ ਵਜੇ ਸ਼੍ਰੀ ਤੇਵਤੀਆ ਆਪਣੇ ਬਾਡੀਗਾਰਡ ਅਤੇ ਚਾਰ ਸਾਥੀਆਂ ਦੇ ਨਾਲ ਮੁਰਾਦਨਗਰ ਤੋਂ ਕਵੀਨਗਰ ਗਾਜ਼ਿਆਬਾਦ ਆਪਣੇ ਗੱਡੀ ‘ਚ ਆ ਰਹੇ ਸੀ। ਰਾਵਲੀ ਮਾਰਗ ‘ਤੇ ਰਾਤ ਕਰੀਬ ਅੱਠ ਵਜੇ ਟੈਲੀਫੋਨ ਐਕਸਚੇਜ਼ ਦੇ ਕੋਲ ਇਕ ਹੋਰ ਵਾਹਨ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਦੀ ਚਾਰ ਆਟੋਮੈਟਿਕ ਹਥਿਆਰ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ਼ ਘਟਨਾ ‘ਚ ਸ਼੍ਰੀ ਤੇਵਤੀਆ ਦੇ ਇਲਾਵਾ ਰਾਮਪਾਲ, ਅਸ਼ੋਕ ਸਿੰਘ, ਮੋਹਕਮ ਸਿੰਘ, ਇੰਦਰਪਾਲ ਸਿੰਘ ਅਤੇ ਵਿਪਿਨ ਸਿੰਘ ਜ਼ਖਮੀ ਹੋ ਗਏ। ਸ਼੍ਰੀ ਤੇਵਤੀਆ ਅਤੇ ਉਨ੍ਹਾਂ ਦੇ ਇਕ ਸਾਥੀ ਦੀ ਹਾਲਤ ਗੰਭੀਰ ਹੋਣ ‘ਤੇ ਉਨ੍ਹਾਂ ਨੂੰ ਨਿਓਡਾ ਦੇ ਫੋਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। 

Leave a Reply

Your email address will not be published. Required fields are marked *