ਭਾਜਪਾ ਨੇਤਾ ਦੇਵੀ ਸਿੰਘ ਪਟੇਲ ਦੀ ਮੌਤ

ਭੋਪਾਲ, 5 ਨਵੰਬਰ (ਸ.ਬ.) ਮੱਧ ਪ੍ਰਦੇਸ਼ ਦੇ ਰਾਜਪੁਰ ਵਿਧਾਨਸਭਾ ਖੇਤਰ ਦੇ ਭਾਜਪਾ ਉਮੀਦਵਾਰ ਦੇਵੀ ਸਿੰਘ ਪਟੇਲ ਦੀ ਮੌਤ ਹੋ ਗਈ ਹੈ| ਰਿਪੋਰਟ ਮੁਤਾਬਕ ਉਨ੍ਹਾਂ ਨੂੰ ਅੱਜ ਸਵੇਰੇ ਦੇ ਸਮੇਂ ਜਦੋਂ ਉਹ ਸੌਂ ਰਹੇ ਸੀ ਤਾਂ ਅਚਾਨਕ ਸੀਨੇ ਵਿੱਚ ਤੇਜ਼ ਦਰਦ ਹੋਣ ਕਰਕੇ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ| ਉਨ੍ਹਾਂ ਦੀ ਮੌਤ ਦੀ ਖਬਰ ਨਾਲ ਪੂਰੇ ਜ਼ਿਲੇ ਵਿੱਚ ਸ਼ੋਕ ਛਾ ਗਿਆ| ਇਸ ਦੁਖਦਾਈ ਘਟਨਾ ਤੋਂ ਬਾਅਦ ਪਾਰਟੀ ਦੇ ਅੰਦਰ ਵੀ ਸ਼ੋਕ ਦੀ ਲਹਿਰ ਦੌੜ ਗਈ|
ਹਾਲ ਹੀ ਵਿੱਚ ਭਾਜਪਾ ਨੇ 176 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ| ਇਸ ਸੂਚੀ ਵਿੱਚ ਦੇਵੀ ਸਿੰਘ ਪਟੇਲ ਨੂੰ ਰਾਜਪੁਰ ਵਿਧਾਨਸਭਾ ਸੀਟ ਤੋਂ ਉਮੀਦਵਾਰ ਐਲਾਨ ਕੀਤਾ ਗਿਆ ਸੀ|ਇਸ ਤੋਂ ਇਲਾਵਾ ਪਹਿਲਾ ਵੀ ਦੇਵੀ ਸਿੰਘ ਪਟੇਲ ਰਾਜਪੁਰ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਹਨ|

Leave a Reply

Your email address will not be published. Required fields are marked *