ਭਾਜਪਾ ਨੇ ਮਨਾਈ ਪੰਡਿਤ ਦੀਨਦਿਯਾਲ ਉਪਾਧਿਆਏ ਜੈਯੰਤੀ

ਐਸ.ਏ.ਐਸ. ਨਗਰ, 26 ਸਤੰਬਰ (ਸ.ਬ.) ਭਾਰਤੀ ਜਨਤਾ ਪਾਰਟੀ ਮੰਡਲ-1 ਵਲੋਂ ਮੰਡਲ ਪ੍ਰਧਾਨ ਅਨਿਲ ਕੁਮਾਰ ਗੁੱਡੂ ਦੀ ਅਗਵਾਈ ਹੇਠ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਯੰਤੀ ਮਨਾਈ ਗਈ|
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੀ ਉਮਾਕਾਂਤ ਤਿਵਾਰੀ ਨੇ ਦੱਸਿਆ ਕਿ ਪੰਡਿਤ ਦੀਨ ਦਿਯਾਲ ਉਪਾਧਿਆਏ ਦਾ ਜਨਮ 25 ਸਤੰਬਰ 1916 ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਜਿਲ੍ਹੇ ਵਿੱਚ ਹੋਇਆ ਸੀ| ਸਥਾਨਕ ਪੱਧਰ ਤੱਕ ਪੜ੍ਹਾਈ ਕਰਣ ਤੋਂ ਬਾਅਦ ਉਹ ਰਾਸ਼ਟਰੀ ਸਵੈ ਸੇਵਕ ਸੰਘ ਦੇ ਸੰਪਰਕ ਵਿੱਚ ਆਏ ਅਤੇ ਇਸ ਦੌਰਾਨ ਉਹ ਸੰਘ ਪ੍ਰਚਾਰਕ ਵੀ ਰਹੇ| ਉਹ ਇੱਕ ਦਾਰਸ਼ਨਿਕ ਅਤੇ ਸਫਲ ਰਾਜਨੀਤਿਵਾਨ ਸਨ| 
ਇਸ ਮੌਕੇ ਭਾਜਪਾ ਆਗੂਆਂ ਵਲੋਂ ਲੱਡੂ ਵੰਡੇ ਗਏ| ਇਸ ਮੌਕੇ ਭਾਜਪਾ ਦੇ ਜਿਲ੍ਹਾ ਮੀਡੀਆ ਇੰਚਾਰਜ ਅਤੇ ਸਾਬਕਾ ਕੌਂਸਲਰ ਅਸ਼ੋਕ ਝਾ, ਰਾਜਿੰਦਰ ਸ਼ਰਮਾ, ਸੋਹਨ ਸਿੰਘ, ਦਲੀਪ ਵਰਮਾ, ਤਰਸੇਮ ਬਹਿਲ, ਅਰੂਣ ਤੇਜਪਾਲ ਐਡਵੋਕੇਟ, ਮਨੋਜ ਰੋਹਿਲਾ             ਐਡਵੋਕੇਟ, ਦਲੀਪ ਵਰਮਾ, ਚੇਤਨ ਗ੍ਰੋਵਰ, ਸ਼੍ਰੀਮਤੀ ਪਰਮਜੀਤ ਕੌਰ, ਕਿਰਣ ਗੁਪਤਾ, ਤਿਲਕ ਰਾਜ ਪੁਰੀ ਅਤੇ ਤੇਜਿੰਦਰ ਨਾਮਧਾਰੀ ਮੌਜੂਦ ਸਨ|

Leave a Reply

Your email address will not be published. Required fields are marked *