ਭਾਜਪਾ ਪ੍ਰਧਾਨ ਤੇ ਹੋਏ ਹਮਲੇ ਵਿਰੁੱਧ ਪਾਰਟੀ ਆਗੂਆਂ ਵਲੋਂ ਡੀ ਸੀ ਦਫਤਰ ਦੇ ਬਾਹਰ ਰੋਸ ਧਰਨਾ


ਐਸ ਏ ਐਸ ਨਗਰ, 13 ਅਕਤੂਬਰ (ਜਸਵਿੰਦਰ ਸਿੰਘ) ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਉੱਪਰ ਟੋਲ ਪਲਾਜਾ ਤੇ ਹੋਏ ਹਮਲੇ ਅਤੇ ਉਹਨਾਂ ਦੀ ਗੱਡੀ ਦੀ ਭੰੜਤੋੜ ਕੀਤੇ ਜਾਣ ਦੇ ਰੋਸ ਵਜੋਂ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਡੀ ਸੀ ਦਫਤਰ ਮੁਹਾਲੀ ਦੇ ਅੱਗੇ ਰੋਸ ਧਰਨਾ ਦਿਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ| 
ਇਸ ਮੌਕੇ ਸੰਬੌਧਨ ਕਰਦਿਆਂ ਵੱਖ ਵੱਖ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਤੇ ਭਾਜਪਾ ਪ੍ਰਧਾਨ ਸ੍ਰੀ ਅਸਵਨੀ ਕੁਮਾਰ ਉਪਰ ਹਮਲਾ ਕੀਤਾ ਗਿਆ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਹਰਮਨਪਿਆਰਤਾ ਤੋਂ ਬੁਖਲਾਏ ਵਿਰੋਧੀ ਹੁਣ ਗੁੰਡਾ ਗਰਦੀ ਤੇ ਉਤਰ ਆਈ ਹੈ| 
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਗੁੰਡਾਗਰਦੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਅਸ਼ਵਨੀ ਸ਼ਰਮਾ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਸੜਕਾਂ ਉਪਰ ਉਤਰ ਆ ਜਾਵੇਗੀ| 
ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰਾਂ ਡਾ. ਸੁਭਾਸ ਸ਼ਰਮਾ ਅਤੇ ਮਲਵਿੰਦਰ ਸਿੰਘ ਕੰਗ, ਭਾਜਪਾ ਯੁਵਾ ਮੋਰਚਾ ਦਾ  ਸੂਬਾ ਪ੍ਰਧਾਨ ਭਾਨੂੰ ਪ੍ਰਤਾਪ, ਐਨ ਕੇ ਵਰਮਾ, ਪਾਰਟੀ ਦੇ ਸੂਬਾ ਕਾਰਜਕਾਰਨੀ ਮਂੈਬਰ ਸੁਖਵਿੰਦਰ ਸਿੰਘ ਗੋਲਡੀ, ਜਿਲਾ ਪ੍ਰਧਾਨ ਸੁਸ਼ੀਲ ਰਾਣਾ, ਸੀਨੀਅਰ ਮੀਤ ਪ੍ਰਧਾਨ ਅਰੁਣ ਸ਼ਰਮਾ, ਜਨਰਲ ਸਕੱਤਰ ਨਰਿੰਦਰ ਰਾਣਾ, ਸਾਬਕਾ ਕੌਂਸਲਰ ਅਸ਼ੌਕ ਝਾ, ਜਿਲ੍ਹਾ ਪ੍ਰਘਾਨ ਮਹਿਲਾ ਮੋਰਚਾ ਤੇਜਿੰਦਰ ਕੌਰ, ਭਾਜਪਾ ਮੁਹਾਲੀ ਮੰਡਲ 1 ਦੇ ਪ੍ਰਧਾਨ ਅਨਿਲ ਗੁੱਡੂ, ਮੰਡਲ 2 ਦੇ ਪ੍ਰਧਾਨ ਮਦਨ ਗੋਇਲ, ਸੋਹਨ ਸਿੰਘ, ਸਵਰਨ ਸਿੰਘ, ਕੇਵਲ ਕ੍ਰਿਸ਼ਨ,  ਆਰ ਕੇ ਗੁਪਤਾ, ਨੀਤੂ ਖੁਰਾਣਾ, ਪ੍ਰਵੇਸ ਸ਼ਰਮਾ, ਸੁਨੀਤਾ ਠਾਕੁਰ, ਮੁਕੇਸ਼ ਗਾਂਧੀ, ਕਰਾਂ ਰਾਜੀਵ ਸ਼ਰਮਾ, ਜੱਗੀ ਔਜਲਾ ਸਮੇਤ ਵੱਡੀ ਗਿਣਤੀ ਭਾਜਪਾ ਆਗੂ ਅਤੇ ਵਰਕਰ ਹਾਜਿਰ ਸਨ| 

Leave a Reply

Your email address will not be published. Required fields are marked *