ਭਾਜਪਾ ਮੰਡਲ ਖਰੜ ਦੀ ਮੀਟਿੰਗ ਹੋਈ

ਖਰੜ,  23 ਜੂਨ (ਸ.ਬ.)íਭਾਰਤੀ ਜਨਤਾ ਪਾਰਟੀ ਮੰਡਲ ਖਰੜ ਦੀ ਇੱਕ ਮੀਟਿੰਗ  ਭਾਜਪਾ ਮੰਡਲ ਖਰੜ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਮੰਡਲ ਖਰੜ ਦੇ ਵਿਸਥਾਰਕ ਅਤੇ ਜਿਲ੍ਹਾ ਜਨਰਲ ਸਕੱਤਰ ਭਾਜਪਾ ਮੁਹਾਲੀ ਸੰਜੀਵ ਗੋਇਲ ਅਤੇ ਜਿਲ੍ਹਾ ਮੀਤ ਪ੍ਰਧਾਨ ਭਾਜਪਾ ਮੁਹਾਲੀ ਤੇ ਪ੍ਰਭਾਰੀ ਮੰਡਲ ਖਰੜ ਸੋਮਚੰਦ ਗੋਇਲ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਸਮਾਗਮ ਦੀ ਸੁਰੂਆਤ ਮੌਕੇ ਸਮੂਹ ਮੈਂਬਰਾਂ ਨੇ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਫੋਟੋ ਅੱਗੇ ਫੁੱਲ ਭੇਂਟ ਕੀਤੇ  ਇਸ ਮੌਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲਿਦਾਨ ਦਿਵਸ ਤੇ ਸੰਜੀਵ ਗੋਇਲ, ਸੋਮਚੰਦ ਗੋਇਲ ਅਤੇ ਨਰਿੰਦਰ ਸਿੰਘ ਰਾਣਾ ਨੇ ਉਨ੍ਹਾਂ ਦੀ ਜੀਵਨੀ ਤੇ ਵਿਸਥਾਰ ਪੁਰਵਕ ਚਾਨਣਾ            ਪਾਇਆ|
ਇਸ ਮੌਕੇ ਸਿਆਮਵੇਦ ਪੁਰੀ, ਸੰਭਵ ਨਾਈਅਰ, ਮਾਨਸੀ ਚੌਧਰੀ, ਕੌਸਲਰ ਸੁਮਨ ਸਰਮਾ, ਰਘਵੀਰ ਸਿੰਘ ਮੋਦੀ  ਪ੍ਰੀਤ ਕੰਵਲ, ਦਵਿੰਦਰ ਸਿੰਘ ਬਰਮੀ,  ਨਕੂਲ ਰਾਣਾ, ਪਵਨ ਮਨੋਚਾ, ਤਿਲਕਰਾਜ ਚੱਡਾ, ਤਿਰਥਰਾਮ ਸੈਣੀ, ਸੋਦਾਗਰ ਸਿੰਘ ਕੋਮਲ, ਪਰਮਜੀਤ ਸਿੰਘ, ਬਚਨ ਸਿੰਘ, ਹਰਜਿੰਦਰ ਸਿੰਘ, ਡਾ ਪ੍ਰੀਤ ਚੌਲਟਾ, ਬਲਦੇਵ ਸਿੰਘ ਲਾਡੀ, ਸੁਰਿੰਦਰ ਛਿੰਦੀ, ਦਵਿੰਦਰ ਗੁਪਤਾ  ਵੀ ਮੌਜੂਦ ਸਨ|

Leave a Reply

Your email address will not be published. Required fields are marked *