ਭਾਜਪਾ ਮੰਡਲ ਤਿੰਨ ਮੁਹਾਲੀ ਦੀ ਮੀਟਿੰਗ ਹੋਈ

ਐਸ. ਏ. ਐਸ ਨਗਰ, 29 ਜੂਨ (ਸ.ਬ.) ਭਾਜਪਾ ਮੰਡਲ ਤਿੰਨ ਮੁਹਾਲੀ ਦੀ ਇੱਕ ਮੀਟਿੰਗ ਮੰਡਲ ਪ੍ਰਧਾਨ ਪਵਨ ਕੁਮਾਰ ਮਨੋਚਾ ਦੀ ਪ੍ਰਧਾਨਗੀ ਹੋਈ | ਜਿਸ ਵਿੱਚ ਜਿਲ੍ਹਾ ਭਾਜਪਾ ਦੇ ਪ੍ਰਧਾਨ ਸੁਸੀਲ ਰਾਣਾ ਵਿਸੇਸ ਤੌਰ ਤੇ ਸਾਮਲ ਹੋਏ | ਇਸ ਮੌਕੇ ਜਿਲਾ ਪ੍ਰਧਾਨ ਸੁਸੀਲ ਰਾਣਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਚਾਰ ਸਾਲਾਂ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ|
ਇਸ ਮੌਕੇ ਪਾਰਟੀ ਦੀ ਸੀਨੀਅਰ ਵਰਕਰ ਸੁਨੀਤਾ ਠਾਕੁਰ ਨੂੰਉਨ੍ਹਾ ਦੀਆਂ ਪਾਰਟੀ ਸੰਬੰਧੀ ਦਿੱਤੀਆ ਗਈਆ ਸੇਵਾਵਾ ਨੂੰ ਦੇਖਦੇ ਹੋਏ ਭਾਜਪਾ ਜਿਲ੍ਹਾ ਮੁਹਾਲੀ ਦੇ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ|
ਇਸ ਮੋਕੇ ਜਿਲ੍ਹਾ ਸੱਕਤਰ ਰਾਜੀਵ ਸਰਮਾ, ਜਿਲਾ ਮੀਤ ਪ੍ਰਧਾਨ ਅਰੁਣ ਸਰਮਾ, ਨਰਿੰਦਰ ਸਿੰਘ ਰਾਣਾ, ਤੇਜਿੰਦਰ ਕੌਰ, ਜਿਲਾ ਖਜਾਨਚੀ ਜੋਗਿੰਦਰ ਕੰਵਰ ਵੀ ਹਾਜਰ ਸਨ|

Leave a Reply

Your email address will not be published. Required fields are marked *