ਭਾਜਪਾ ਮੰਡਲ ਪ੍ਰਧਾਨ ਸੋਹਣ ਸਿੰਘ ਵਲੋਂ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ

ਐਸ. ਏ. ਐਸ. ਨਗਰ, 24 ਜਨਵਰੀ (ਸ.ਬ.) ਭਾਜਪਾ ਮੰਡਲ -1 ਦੇ ਪ੍ਰਧਾਨ ਸੋਹਣ ਸਿੰਘ ਨੇ ਅੱਜ ਮੁਹਾਲੀ ਪਿੰਡ ਵਿਖੇ ਅਕਾਲੀ ਭਾਜਪਾ ਉਮੀਦਵਾਰ ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ਵਿਚ ਰੈਲੀ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਸੋਹਣ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਗਲੀ ਵਾਰ ਵੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਹੀ ਬਣੇਗੀ ਅਤੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਪੂਰੇ ਪੰਜਾਬ ਵਿਚ ਭਰਵਾਂ ਹੁੰਗਾਰਾ ਭਰਿਆ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਮੁਹਾਲੀ ਹਲਕੇ ਵਿਚ ਵੀ ਅਕਾਲੀ ਭਾਜਪਾ ਉਮੀਦਵਾਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਇਸ ਮੌਕੇ ਸੁਰਿੰਦਰ ਕਲੇਰ, ਮਨਦੀਪ ਸਿੰਘ, ਰਜਿੰਦਰ, ਵਰਿੰਦਰ ਕੌਰ, ਅਮਰਜੀਤ ਕੌਰ, ਰਾਜਬੀਰ ਕੌਰ, ਕਿਰਨ, ਜਸਵਿੰਦਰ ਕੌਰ, ਸੁਨੀਤਾ ਠਾਕੁਰ, ਸਰਬਜੀਤ ਸਿੰਘ, ਛੋਟੇ ਲਾਲ, ਗਿਰੀਰਾਜ, ਉਪਿੰਦਰ ਕੁਮਾਰ, ਬਚਨ ਸਿੰਘ, ਵਿਜੇ ਪਾਠਕ, ਅਤੁਲ ਸ਼ਰਮਾ, ਨਰੇਸ਼ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *