ਭਾਜਪਾ ਮੰਡਲ 1 ਮੁਹਾਲੀ ਦੇ ਇੰਚਾਰਜ ਸੁਸ਼ੀਲ ਕੁਮਾਰ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਐਸ.ਏ.ਐਸ.ਨਗਰ, 30 ਜੁਲਾਈ (ਸ.ਬ.) ਭਾਜਪਾ ਮੰਡਲ 1 ਦੇ ਇੰਚਾਰਜ ਸ਼੍ਰੀ ਸੁਸ਼ੀਲ ਕੁਮਾਰ ਗਰਗ ਵਲੋਂ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਆਉਣ ਵਾਲੀਆਂ ਨਗਰ ਨਿਗਮਾਂ ਦੀਆਂ ਚੋਣਾਂ ਸੰਬਧੀ ਵਿਚਾਰ ਵਟਾਂਦਰਾ ਕੀਤਾ ਗਿਆ| 
ਇਸ ਮੌਕੇ ਸ੍ਰੀ ਸੁਸ਼ੀਲ ਗਰਗ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਉਹ ਪੂਰੇ ਜੋਸ਼ ਨਾਲ ਕੰਮ ਕਰਨ ਅਤੇ ਪਾਰਟੀ ਨੂੰ ਮਜਬੂਤ ਬਨਾਉਣ ਦੇ ਯਤਨ ਜਾਰੀ ਰੱਖਣ| ਉਹਨਾਂ ਕਿਹਾ ਕਿ ਇਹ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਲਿਸਟ ਤਿਆਰ ਕੀਤੀ ਜਾਵੇ ਤਾਂ ਜੋ ਹਰੇਕ ਵਾਰਡ ਵਿੱਚ ਉਨਾਂ ਦੇ ਉਮੀਦਵਾਰ ਬਣ ਸਕਣ| 
ਇਸ ਮੌਕੇ ਮੰਡਲ ਪ੍ਰਧਾਨ ਸ੍ਰੀ ਅਨਿਲ ਕੁਮਾਰ ਗੁੱਡੂ ਨੇ ਪਾਰਟੀ ਵਰਕਰਾਂ ਨਾਲ ਸ੍ਰੀ ਗਰਗ ਦੀ ਜਾਣ ਪਹਿਚਾਨ ਕਰਵਾਈ ਅਤੇ ਭਰੋਸਾ ਦਿੱਤਾ ਕਿ ਨਿਗਮ ਚੋਣਾਂ ਦੌਰਾਨ ਪਾਰਟੀ ਦੇ ਸਮੂਹ ਆਗੂ ਪੂਰਾ ਜੋਰ ਲਗਾ ਕੇ ਕੰਮ ਕਰਣਗੇ| 
ਇਸ ਮੌਕੇ ਪਾਰਟੀ ਦੇ ਜਿਲ੍ਹਾ ਪ੍ਰਚਾਰ ਮੁੱਖੀ ਅਸ਼ੋਕ ਝਾਅ ਅਤੇ ਜਨਰਲ ਸਕੱਤਰ ਦਲੀਪ ਵਰਮਾ ਨੇ ਪਾਰਟੀ ਵਲੋਂ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਮੀਤ ਪ੍ਰਧਾਨ ਉਮਾਕਾਂਤ ਤਿਵਾੜੀ, ਚੇਤਨ ਗਰੋਵਰ, ਸੰਜੀਵ ਮਿਸ਼ਰਾ, ਸ੍ਰੀਮਤੀ ਕਿਰਨ ਗੁਪਤਾ, ਰੀਟਾ ਸਿੰਘ, ਮਨਦੀਪ ਕੌਰ ਅਤੇ ਰਾਗਿਨੀ ਦੇਵੀ ਹਾਜਿਰ ਸਨ| 

Leave a Reply

Your email address will not be published. Required fields are marked *