ਭਾਜਪਾ ਵਰਕਰਾਂ ਦੇ ਕਤਲਾਂ ਦੀ ਜਾਂਚ ਕਰਵਾਉਣ ਦੀ ਗੁੱਥੀ ਉਲਝੀ

ਨਵੀਂ ਦਿੱਲੀ, 8 ਜੂਨ (ਸ.ਬ.) ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿੱਚ ਪੰਚਾਇਤ ਚੋਣਾਂ ਦੇ ਬਾਅਦ ਪੁਰਲੀਆ ਵਿੱਚ ਹੋਏ ਦੋ ਭਾਜਪਾ ਵਰਕਰਾਂ ਦੇ ਕਤਲ ਦੀ ਜਾਂਚ ਸੀ.ਬੀ.ਆਈ ਤੋਂ ਕਰਵਾTਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ| ਸੁਪਰੀਮ ਕੋਰਟ ਨੇ ਕਤਲ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣ ਦੀ ਮੰਗ ਕਰਨ ਵਾਲਿਆਂ ਨੂੰ ਕਲਕੱਤਾ ਹਾਈਕੋਰਟ ਜਾਣ ਲਈ ਕਿਹਾ ਹੈ| ਬੀਤੇ ਦਿਨੀਂ ਇਕ ਹਫਤੇ ਦੇ ਅੰਦਰ ਪੁਰਲੀਆ ਵਿੱਚ ਦੋ ਭਾਜਪਾ ਵਰਕਰਾਂ ਦਾ ਕਤਲ ਕਰ ਦਿੱਤਾ ਗਿਆ ਸੀ| ਇਕ ਦੀ ਲਾਸ਼ ਜਿੱਥੇ ਦਰਖੱਤ ਨਾਲ ਲਟਕਦੀ ਹੋਈ ਮਿਲੀ ਸੀ, ਉਥੇ ਹੀ ਦੂਜੇ ਦੀ ਲਾਸ਼ ਬਿਜਲੀ ਦੇ ਖੰਭੇ ਨਾਲ ਲਟਕਦੀ ਮਿਲੀ ਸੀ| ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਭਾਜਪਾ ਨੇ ਆਪਣੇ ਵਰਕਰ ਦੱਸਿਆ ਸੀ ਅਤੇ ਇਸ ਦੇ ਲਈ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਸੀ|
ਪੁਰਲੀਆ ਵਿੱਚ ਇਕ ਹਫਤੇ ਦੇ ਅੰਦਰ ਭਾਜਪਾ ਦੇ ਦੋ ਵਰਕਰਾਂ ਦੇ ਕਤਲ ਦੇ ਬਾਅਦ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ| ਇਸ ਘਟਨਾ ਦੇ ਪਿੱਛੇ ਭਾਜਪਾ ਨੇ ਟੀ.ਐਮ.ਸੀ ਦੇ ਵਰਕਰਾਂ ਨੂੰ ਜ਼ਿੰਮੇਦਾਰ ਠਹਿਰਾਇਆ ਸੀ| ਤ੍ਰਿਣਮੂਲ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਇਸ ਨੂੰ ਅਸੰਤੁਸ਼ਟ ਦੱਸਿਆ| ਭਾਜਪਾ ਨੇ ਦੋਸ਼ ਲਗਾਇਆ ਕਿ ਇਹ ਮੌਤਾਂ ਰਾਜਨੀਤਿਕ ਕਤਲ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਦੋਵਾਂ ਘਟਨਾਵਾਂ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਸੀ| ਇਸ ਮਾਮਲੇ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜਨੀਤਿਕ ਕਤਲ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਤੇ ਨਿਸ਼ਾਨਾ ਸਾਧਿਆ| ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਪੱਛਮੀ ਬੰਗਾਲ ਦੇ ਬਲਰਾਮਪੁਰ ਵਿੱਚ ਭਾਜਪਾ ਵਰਕਰ ਦੁਲਾਲ ਕੁਮਾਰ ਦੇ ਕਤਲ ਦੇ ਬਾਰੇ ਵਿੱਚ ਜਾਣਕਾਰੀ ਮਿਲਣ ਤੇ ਪਰੇਸ਼ਾਨ ਹਾਂ| ਪੱਛਮੀ ਬੰਗਾਲ ਦੀ ਭੂਮੀ ਤੇ ਇਹ ਹਰਕਤਾਂ ਅਤੇ ਹਿੰਸਾ ਸ਼ਰਮਨਾਕ ਅਤੇ ਅਮਨੁੱਖਤਾ ਹੈ| ਮਮਤਾ ਬੈਨਰਜੀ ਦੀ ਸਰਕਾਰ ਰਾਜ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ|

Leave a Reply

Your email address will not be published. Required fields are marked *