ਭਾਜਪਾ ਵਰਕਰਾਂ ਨੇ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ

ਖਰੜ, 31 (ਕੁਸ਼ਲ ਆਨੰਦ) ਭਾਜਪਾ ਜਿਲ੍ਹਾ ਮੁਹਾਲੀ ਮੰਡਲ ਦੇ ਪ੍ਰਧਾਨ ਸ਼ੁਸ਼ੀਲ ਰਾਣਾ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਮੈਂਬਰਾਂ ਵਲੋਂ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਖਰੜ ਦੇ ਦੇਸੁ ਮਾਜਰਾ ਚੌਰਾਹੇ ਉਤੇ ਪੁਤਲਾ ਫੂਕਿਆ ਗਿਆ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਮੁਹਾਲੀ ਮੰਡਲ ਭਾਜਪਾ ਦੇ ਪ੍ਰਧਾਨ ਸ਼ੁਸ਼ੀਲ ਰਾਣਾ ਅਤੇ ਭਾਜਪਾ ਮੰਡਲ 3 ਦੇ ਪ੍ਰਧਾਨ ਪਵਨ ਮਨੋਚਾ ਨੇ ਕਿਹਾ ਕਿ ਪਿਛਲੇ ਕੁਝ ਦਿਨ ਪਹਿਲਾ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀ. ਸਵੈਤ ਮਲਿਕ ਦੇ ਕਾਫਲੇ ਉਪਰ ਨਵਜੋਤ ਸਿੰਘ ਸਿੱਧੂ ਦੇ ਇਸ਼ਾਰੇ ਉਤੇ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਤਲਵਾਰਾਂ ਅਤੇ ਡੰਡਿਆਂ ਦੇ ਨਾਲ ਜਾਨ-ਲੇਵਾ ਹਮਲਾ ਕੀਤਾ ਗਿਆ| ਜਿਸ ਨਾਲ ਕਾਂਗਰਸ ਦਾ ਗੁੰਡਾ ਰੂਪ ਸਾਰਿਆਂ ਸਾਹਮਣੇ ਆਇਆ ਹੈ| ਇਸ ਮੌਕੇ ਭਾਜਪਾ ਜਿਲ੍ਹਾ ਮੁਹਾਲੀ ਮੰਡਲ ਦੇ ਪ੍ਰਧਾਨ ਸ਼ੁਸ਼ੀਲ ਰਾਣਾ ਅਤੇ ਭਾਜਪਾ ਮੰਡਲ 3 ਦੇ ਪ੍ਰਧਾਨ ਪਵਨ ਮਨੋਚਾ ਵਲੋਂ ਇਸ ਹਮਲੇ ਦਾ ਵਿਰੋਧ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਦੇ ਭਾਜਪਾ ਸੂਬਾ ਪ੍ਰਧਾਨ ਤੇ ਹਮਲਾ ਕਰਨ ਵਾਲੇ ਕਾਂਗਰਸੀ ਵਰਕਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸ਼ਖਤ ਤੋਂ ਸ਼ਖਤ ਸਜਾ ਦਿਵਾਉਣ ਦੀ ਮੰਗ ਕੀਤੀ ਹੈ| ਇਸ ਮੌਕੇ ਭਾਜਪਾ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ਼ੁਸ਼ੀਲ ਰਾਣਾ ਵਲੋਂ ਇਹ ਵੀ ਕਿਹਾ ਕਿ ਇਹ ਹਮਲਾ ਉਹਨਾਂ ਦੇ ਸੂਬਾ ਪ੍ਰਧਾਨ ਤੇ ਨਹੀ ਬਲਕਿ ਲੋਕਤੰਤਰ ਉਤੇ ਹਮਲਾ ਹੈ| ਇਸ ਦੇ ਨਾਲ ਹੀ ਸ਼ੁਸ਼ੀਲ ਰਾਣਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਜਿਲ੍ਹਾ ਪੱਧਰ ਤੇ ਭਾਜਪਾ ਵਰਕਰਾਂ ਵੱਲੋਂ ਕਾਲੇ ਰੀਬਨ ਨਾਲ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਫਿਰ ਵੀ ਪੰਜਾਬ ਸਰਕਾਰ ਉਹਨਾਂ ਦੀ ਮੰਗ ਉਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹ ਸੜਕਾਂ ਉਤੇ ਧਰਨੇ ਤੇ ਜੇਲ੍ਹਾਂ ਨੂੰ ਭਰਨ ਤੋਂ ਨਹੀਂ ਡਰਨਗੇ| ਇਸ ਮੌਕੇ ਤੇ ਭਾਜਪਾ ਮੰਡਲ ਦੇ ਜਿਲ੍ਹਾ ਮੀਤ ਪ੍ਰਧਾਨ ਨਰਿੰਦਰ ਰਾਣਾ, ਦਵਿੰਦਰ ਸਿੰਘ ਬਰਮੀ, ਜਿਲ੍ਹਾ ਮੀਤ ਪ੍ਰਧਾਨ ਯੁਵਾ ਮੋਰਚਾ ਆਂਚਲ ਸ਼ਰਮਾ, ਜਿਲ੍ਹਾ ਕਿਸਾਨ ਮੋਰਚਾ ਦੇ ਜਤਿੰਦਰ ਜਮਾਲ, ਖਰੜ ਮੰਡਲ ਦੇ ਪ੍ਰਧਾਨ ਅਮਿਤ ਸਰਮਾ, ਜਗਤਾਰ ਸਿੰਘ, ਤੀਰਥ ਰਾਮ, ਨਿਰਮਲ ਨਿੰਮਾ ਅਤੇ ਹਰਵਿੰਦਰ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *