ਭਾਜਪਾ ਵਰਕਰ ਸਮੇਤ ਪਰਿਵਾਰ ਦੇ 5 ਮੈਬਰਾਂ ਦਾ ਕਤਲ

ਨਵੀਂ ਦਿੱਲੀ, 11 ਜੂਨ (ਸ.ਬ.) ਨਾਗਪੁਰ ਵਿੱਚ ਭਾਜਪਾ ਵਰਕਰ ਸਮੇਤ ਉਸਦੇ ਪਰਿਵਾਰ 5 ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਭਾਜਪਾ ਵਰਕਰ ਕਮਲਾਕਰ ਪਵਨਕਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਚਾਰ ਮੈਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ| ਘਟਨਾ ਦੀ ਖਬਰ ਮਿਲਦੇ ਹੀ ਪੁਲੀਸ ਉਨ੍ਹਾਂ ਦੇ ਘਰ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵਰਕਰ ਕਮਲਾਕਰ ਪਵਨਕਰ ਨਾਗਪੁਰ ਦੇ ਅਰਾਧਨਾ ਨਗਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ| ਬੀਤੀ ਰਾਤ ਅਣਪਛਾਤੇ ਲੋਕਾਂ ਨੇ ਪਵਨਕਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਬਰਾਂ ਦਾ ਕਤਲ ਕਰ ਦਿੱਤਾ| ਜਿਨ੍ਹਾਂ ਦਾ ਕਤਲ ਕੀਤਾ ਗਿਆ ਉਸ ਵਿੱਚ ਕਮਲਾਕਰ ਦੇ ਇਲਾਵਾ ਪਤਨੀ, ਮਾਂ ਅਤੇ ਬੇਟਾ-ਬੇਟੀ ਸ਼ਾਮਲ ਹਨ| ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ| ਇਕ ਹੀ ਪਰਿਵਾਰ ਦੇ ਪੰਜ ਮੈਬਰਾਂ ਦਾ ਕਤਲ ਲੁੱਟਖੋਹ ਦੇ ਇਰਾਦੇ ਨਾਲ ਨਹੀਂ ਕੀਤਾ ਗਿਆ ਹੈ| ਇਸ ਹੱਤਿਆਕਾਂਡ ਨਾਲ ਪੂਰੇ ਅਰਾਧਨਾ ਨਗਰ ਵਿੱਚ ਹੰਗਾਮਾ ਮਚ ਗਿਆ ਹੈ| ਘਟਨਾ ਸਥਾਨ ਤੇ ਸੀਨੀਅਰ ਪੁਲੀਸ ਅਧਿਕਾਰੀ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ|

Leave a Reply

Your email address will not be published. Required fields are marked *