ਭਾਜਪਾ ਵਲੋਂ ਖਰੜ ਵਿਖੇ ਸਵੱਛਤਾ ਪੰਦਰਵਾੜਾ ਸ਼ੁਰੂ

ਖਰੜ, 15 ਸਤੰਬਰ (ਕੁਸ਼ਲ ਆਨੰਦ) ਭਾਜਪਾ ਵਲੋਂ ਖਰੜ ਵਿਖੇ ਸਵੱਛਤਾ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ ਜੋ 2 ਅਕਤੂਬਰ ਤੱਕ ਚਲੇਗਾ| ਇਸ ਪੰਦਰਵਾੜੇ ਦੌਰਾਨ ਖਰੜ ਦੇ ਵੱਖ ਵੱਖ ਵਾਰਡਾਂ ਵਿੱਚ ਜਨਤਕ ਸਥਾਨਾਂ ਨੂੰ ਸਾਫ ਸੁਥਰਾ ਕਰਨ ਦੀ ਮੁਹਿੰਮ ਚਲਾਈ ਗਈ ਹੈ| ਭਾਜਪਾ ਜਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਨਰਿੰਦਰ ਰਾਣਾ ਨੇ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਖਰੜ ਦੇ ਜਨਤਕ ਸਥਾਨਾਂ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਸੁੱਕੇ ਪਏ ਕੂੜੇ ਨੂੰ ਵੀ ਚੁੱਕਿਆ ਜਾ ਰਿਹਾ ਹੈ| ਇਸ ਤੋਂ ਇਲਾਵਾ ਇਲਾਕੇ ਵਿੱਚ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ, ਜਿਸ ਰਾਹੀਂ ਲੋਕਾਂ ਨੂੰ ਸਵੱਛਤਾ ਸਬੰਧੀ ਜਾਗਰੂਕ ਕੀਤਾ ਜਾਵੇਗਾ| ਇਸ ਮੌਕੇ ਭਾਜਪਾ ਦੇ ਜਿਲਾ ਜਨਰਲ ਸਕੱਤਰ ਸ੍ਰੀ ਦਵਿੰਦਰ ਬਰਮੀ, ਸ੍ਰੀ ਰਜਿੰਦਰ ਅਰੋੜਾ, ਸ੍ਰੀ ਸੋਨੂੰ, ਸ੍ਰੀ ਦੀਪਾ ਵੀ ਮੌਜੂਦ ਸਨ|

Leave a Reply

Your email address will not be published. Required fields are marked *