ਭਾਜਪਾ ਵਲੋਂ ਚੋਣ ਮਨੋਰਥ ਪੱਤਰ ਜਾਰੀ ਕਰਨ ਦੌਰਾਨ ਹੋਇਆ ਵਿਰੋਧ ਪ੍ਰਦਰ੪ਨ ਪੁਲੀਸ ਨੇ ਸਾਂਭਿਆ ਮੌਕਾ, ਨੌਜਵਾਨਾਂ ਨੇ ਕੀਤੀ ਭਾਜਪਾ ਵਿਰੁੱਧ ਨਾਹਰੇਬਾਜੀ

ਐਸ਼ਏyਐਸ਼ਨਗਰ, 11 ਫਰਵਰੀ (ਸ਼ਬy) ਨਗਰ ਨਿਗਮ ਚੋਣਾਂ ਸੰਬੰਧੀ ਭਾਰਤੀ ਜਨਤਾ ਪਾਰਟੀ ਵਲੋਂ ਅੱਜ ਸੈਕਟਰ 79 ਦੇ ਇੱਕ ਹੋਟਲ ਵਿੱਚ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨ ਲਈ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਉਸ ਵੇਲੇ ਹਾਲਾਤ ਤਨਾਓਪੂਰਨ ਹੋ ਗਏ ਜਦੋਂ ਉੱਥੇ ਪਹੁੰਚੇ ਵੱਡੀ ਗਿਣਤੀ ਨੌਜਵਾਨਾਂ ਵਲੋਂ ਭਾਜਪਾ ਦੇ ਖਿਲਾਫ ਰੋਸ ਪ੍ਰਦਰ੪ਨ ਕੀਤਾ ਗਿਆ ਅਤੇ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਤਕੜੀ ਨਾਹਰੇਬਾਜੀ ਕੀਤੀ ਗਈ।

ਪੱਤਰਕਾਰ ਸੰਮੇਲਨ ਦੌਰਾਨ ਅਚਾਨਕ ਆਸ ਪਾਸ ਦੇ ਪਿੰਡਾਂ ਦੇ ਨੌਜਵਾਨ ਉੱਥੇ ਪਹੁੰਚ ਗਏ ਅਤੇ ਜਿਸ ਹੋਟਲ ਵਿੱਚ ਪੱਤਰਕਾਰ ਸੰਮੇਲਨ ਬੁਲਾਇਆ ਗਿਆ ਸੀ, ਉਸਦੇ ਬਾਹਰ ਖੜ੍ਹੇ ਹੋ ਕੇ ਨਾਹਰੇਬਾਜੀ ਕਰਨ ਲੱਗ ਗਏ। ਇਹਨਾਂ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਕਿਸਾਨ ਅੰਦੋਲਨ ਦੇ ਝੰਡੇ ਫੜੇ ਹੋਏ ਸੀ।

ਇਸ ਮੌਕੇ ਇੱਕਠੇ ਹੋਏ ਨੌਜਵਾਨਾਂ ਨੇ ਦੱਸਿਆ ਕਿ ਉਹ ਨੇੜਲੇ ਪਿੰਡਾਂ ਤੋਂ ਆਏ ਕਿਸਾਨ ਹਨ ਅਤੇ ਇੱਥੇ ਭਾਜਪਾ ਦਾ ਵਿਰੋਧ ਕਰਨ ਲਈ ਆਏ ਹਨ। ਉਹਨਾਂ ਕਿਹਾ ਕਿ ਦਿੱਲੀ ਵਿੱਚ ਚਲ ਰਹੇ ਕਿਸਾਨ ਸੰਘਰ੪ ਦੌਰਾਨ ਹੁਣ ਤੱਕ ਤਕਰੀਬਨ 200 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਰੁ ਪਰੰਤੂ ਇਸਦੇ ਬਾਵਜੂਦ ਵੀ ਭਾਜਪਾ ਸਰਕਾਰ ਆਪਣੇ ਅੜੀਅਲ ਅਤੇ ਲਾਪਰਵਾਹ ਰਵਈਏ ਤੇ ਕਾਇਮ ਰੁ।

ਚੋਣ ਮੈਨੀਫੇਸਟੋ ਜਾਰੀ ਕਰਨ ਤੋਂ ਬਾਅਦ ਜਦੋਂ ਭਾਜਪਾ ਆਗੂ ਆਪਣੀ ਗੱਡੀ ਵਿੱਚ ਬੈਠ ਕੇ ਉਥੋਂ ਨਿਕਲਣ ਲੱਗੇ ਤਾਂ ਨੌਜਵਾਨਾਂ ਨੇ ਉਹਨਾਂ ਦੀ ਗੱਡੀ ਘੇਰ ਲਈ। ਇਸ ਦੌਰਾਨ ਡਰਾਈਵਰ ਨੇ ਗੱਡੀ ਚਲਾ ਦਿੱਤੀ ਜਿਸ ਕਾਰਨ ਇੱਕ ਨੌਜਵਾਨ ਗੱਡੀ ਨਾਲ ਟਕਰਾਉਂਦਾ ਟਕਰਾਉਂਦਾ ਬਚਿਆ ਅਤੇ ਉਸ ਨੇ ਸਾਈਡ ਤੇ ਹੋ ਕੇ ਗੱਡੀ ਤੇ ਕੁੱਝ ਮਾਰਿਆ ਜਿਸਦੀ ਜੋਰਦਾਰ ਆਵਾਜ ਹੋਈ ਪਰੰਤੂ ਭਾਜਪਾ ਆਗੂ ਆਪਣੀ ਗੱਡੀ ਲੈ ਕੇ ਨਿਕਲ ਗਏ। ਇਸ ਮੌਕੇ ਹਾਜਿਰ ਪੁਲੀਸ ਵਲੋਂ ਉਕਤ ਨੌਜਵਾਨ ਨੂੰ ਰੋਕ ਲਿਆ ਗਿਆ ਜਿਸਨੂੰ ਬਾਅਦ ਵਿੱਚ ਨਾਲ ਆਏ ਨੌਜਵਾਨਾਂ ਦੇ ਕਹਿਣ ਤੇ ਛੱਡ ਦਿੱਤਾ ਗਿਆ।

Leave a Reply

Your email address will not be published. Required fields are marked *