ਭਾਜਪਾ ਵਲੋਂ ਜਿਲ੍ਹੇ ਵਿੱਚ ਜਨ ਸੰਪਰਕ ਅਭਿਆਨ ਸ਼ੁਰੂ

ਐਸ.ਏ.ਐਸ.ਨਗਰ, 26 ਜੂਨ (ਸ.ਬ.) ਭਾਜਪਾ ਵਲੋਂ ਐਸ ਏ ਐਸ ਨਗਰ ਜਿਲ੍ਹੇ ਵਿੱਚ ਜਨ ਸੰਪਰਕ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ| ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਪਟਿਆਲਾ ਜੋਨ ਦੇ ਇੰਚਾਰਜ ਸ੍ਰ. ਸੁਖਵਿੰਦਰ ਸਿੰਘ ਗੋਲਡੀ ਦੀ ਅਗਵਾਈ ਹੇਠ ਪਿੰਡ ਸ਼ਾਹੀਮਾਜਰਾ ਤੋਂ ਜਨਸੰਪਰਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ| 
ਜਿਲ੍ਹਾ ਪ੍ਰਚਾਰ ਮੁੱਖੀ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਦੱਸਿਆ ਕਿ ਇਸ ਮੌਕੇ ਪ੍ਰਧਾਨ ਮੰਤਰੀ ਵਲੋਂ ਲਿਖੇ ਪੱਤਰ (ਜਿਸ ਵਿੱਚ ਭਾਜਪਾ ਸਰਕਾਰ ਵਲੋਂ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ) ਵੀ ਲੋਕਾਂ ਵਿੱਚ ਵੰਡੇ ਗਏ| 
ਉਹਨਾਂ ਦੱਸਿਆ ਕਿ ਭਾਜਪਾ ਵਰਕਰਾਂ ਵਲੋਂ ਪੂਰੇ ਜੋਸ਼ ਨਾਲ ਜਨਸੰਪਰਕ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ| 
ਇਸ ਮੌਕੇ ਜਿਲ੍ਹੇ ਦੇ ਮੀਤ ਪ੍ਰਧਾਨ ਉਮਾਕਾਂਤ ਤਿਵਾੜੀ, ਜਨ ਸਪੰਰਕ ਅਭਿਆਨ ਮੁਹਾਲੀ ਦੇ ਇੰਚਾਰਜ ਅਨਿਲ ਕੁਮਾਰ ਗੁਡੂ, ਮਨੋਜ ਕੁਮਾਰ ਐਡਵੋਕੇਟ, ਪਰਮਜੀਤ ਕੌਰ ਗਰੇਵਾਲ, ਕਿਰਣ ਗੁਪਤਾ, ਕ੍ਰਿਸ਼ਨਾ ਕੰਗ ਅਤੇ ਹੋਰ ਭਾਜਪਾ ਆਗੂ ਹਾਜਿਰ ਸਨ| 

Leave a Reply

Your email address will not be published. Required fields are marked *