ਭਾਜਪਾ ਵਲੋਂ ਤਾਲਮੇਲ ਸ਼ਾਖਾ ਦਾ ਆਯੋਜਨ

ਐਸ ਏ ਐਸ ਨਗਰ, 6 ਅਕਤੂਬਰ (ਸ.ਬ.) ਭਾਜਪਾ ਵਲੋਂ ਫੇਜ 5 ਦੇ ਪਾਰਕ ਵਿੱਚ ਤਾਲਮੇਲ ਸ਼ਾਖਾ ਦਾ ਆਯੋਜਨ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਕਂੌਸਲਰ ਸ੍ਰੀ ਅਸ਼ੌਕ ਝਾ ਨੇ ਦੱਸਿਆ ਕਿ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਗੋਲਡੀ ਦੀ ਅਗਵਾਈ ਵਿੱਚ ਲਗਾਈ ਗਈ ਇਸ ਸ਼ਾਖਾ ਵਿੱਚ ਭਾਜਪਾ ਵਰਕਰਾਂ ਨੂੰ ਕਸਰਤਾਂ ਕਰਵਾਈਆਂ ਗਈਆਂ| ਉਹਨਾਂ ਕਿਹਾ ਕਿ ਹਰ ਸ਼ਨੀਵਾਰ ਫੇਜ਼ 5 ਦੇ ਪਾਰਕ ਵਿੱਚ ਇਹ ਸ਼ਾਖਾ ਲਗਾਈ ਜਾਵੇਗੀ ਅਤੇ ਮਹੀਨੇ ਦੇ ਆਖਰੀ ਸ਼ਨੀਵਾਰ ਇਸ ਸ਼ਾਖਾ ਵਿੱਚ ਪੂਰੇ ਮੁਹਾਲੀ ਦੇ ਭਾਜਪਾ ਵਰਕਰ ਸ਼ਾਮਿਲ ਹੋਇਆ ਕਰਨਗੇ|
ਇਸ ਮੌਕੇ ਭਾਜਪਾ ਮੰਡਲ 2 ਦੇ ਪ੍ਰਧਾਨ ਸ੍ਰ ਸੋਹਣ ਸਿੰਘ, ਗੁਡੂ ਬਲੌਂਗੀ, ਓਮਾ ਕਾਂਤ ਤਿਵਾਰੀ, ਸੁਲੇਸ਼, ਸੁਧੀਰ ਵੀ ਮੌਜੂਦ ਸਨ|

Leave a Reply

Your email address will not be published. Required fields are marked *