ਭਾਜਪਾ ਵਲੋਂ ਨਗਰ ਨਿਗਮ ਮੁਹਾਲੀ ਦੀਆਂ ਸਾਰੀਆਂ ਸੀਟਾਂ ਉਪਰ ਚੋਣ ਲੜਨ ਦਾ ਐਲਾਨ

 
ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਭਾਰਤੀ ਜਨਤਾ ਪਾਰਟੀ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੀਆਂ ਸਾਰੀਆਂ 50 ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਅਤੇ ਨਿਗਮ ਚੋਣਾ ਪਾਰਟੀ ਦੇ ਚੋਣ ਨਿਸ਼ਾਨ ਤੇ ਹੀ ਲੜੀਆਂ ਜਾਣਗੀਆਂ| ਇਸ ਸੰਬੰਧੀ ਫੈਸਲਾ ਇੱਥੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਹੋਈ ਹਲਕਾ ਮੁਹਾਲੀ ਦੀ ਇਕ ਮੀਟਿੰਗ ਵਿੱਚ ਕੀਤਾ ਗਿਆ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਿਲਾ ਮੀਤ ਪ੍ਰਧਾਨ ਸ੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਨਗਰ ਨਿਗਮ ਮੁਹਾਲੀ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ| ਉਹਨਾਂ ਦੱਸਿਆ ਕਿ ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਦਾ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਹੋਇਆ ਹੈ, ਉਦੋਂ ਤੋਂ ਲੋਕਾਂ ਦਾ ਰੁਝਾਨ ਭਾਜਪਾ ਪ੍ਰਤੀ ਵਧਿਆ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋ ਖੁਸ਼ ਹੋ ਕੇ ਲੋਕ ਭਾਜਪਾ ਨੂੰ ਹਰ ਚੋਣ ਵਿਚ ਵੋਟਾਂ ਪਾਉਣ ਲਈ ਤਿਆਰ ਹੋ ਗਏ ਹਨ ਇਸ ਲਈ ਭਾਜਪਾ ਨੂੰ ਨਗਰ ਨਿਗਮ ਮੁਹਾਲੀ ਦੀਆਂ ਸਾਰੀਆਂ 50 ਸੀਟਾਂ ਤੋਂ ਚੋਣ ਲੜਨੀ ਚਾਹੀਦੀ ਹੈ| 
ਇਸ ਮੌਕੇ ਫੈਸਲਾ ਕੀਤਾ ਗਿਆ ਕਿ ਭਾਜਪਾ ਨਗਰ ਨਿਗਮ ਮੁਹਾਲੀ ਦੀਆਂ ਸਾਰੀਆਂ 50 ਸੀਟਾਂ ਉਪਰ ਆਪਣੇ ਉਮੀਦਵਾਰ ਖੜਾ ਕਰੇਗੀ ਅਤੇ ਨਿਗਮ ਚੋਣਾਂ ਪਾਰਟੀ ਚਿੰਨ ਉਪਰ ਲੜੀਆਂ ਜਾਣਗੀਆਂ|
ਇਸ ਮੌਕੇ ਜਿਲਾ ਪ੍ਰਧਾਨ  ਸ੍ਰੀ ਰਾਣਾ ਨੇ ਕਿਹਾ ਕਿ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੇ ਨਾਮ 10 ਦਿਨਾਂ ਦੇ ਅੰਦਰ ਦੇ ਦਿਤੇ ਜਾਣ| ਇਸ ਮੌਕੇ  ਮੰਡਲ ਪ੍ਰਧਾਨ 1 ਸ੍ਰੀ ਅਨਿਲ ਕੁਮਾਰ ਗੁਡੂ, ਮੰਡਲ ਪ੍ਰਧਾਨ 2 ਸ੍ਰੀ ਮਦਨ ਗੋਇਲ,  ਸਾਬਕਾ ਕੌਂਸਲਰ ਅਸ਼ੌਕ ਝਾ, ਜਾਵੇਦ ਅਸਲਮ, ਨਰਿੰਦਰ ਰਾਣਾ, ਰਾਜੀਵ ਸ਼ਰਮਾ, ਉਮਾਂਕਾਂਤ ਤਿਵਾਰੀ, ਦਿਨੇਸ਼ ਸ਼ਰਮਾ, ਰਮੇਸ਼ ਵਰਮਾ, ਹੁਸ਼ਿਆਰ ਚੰਦ ਸਿੰਗਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *