ਭਾਜਪਾ ਵਲੋਂ ਪੰਜਾਬ ਅਤੇ ਗੋਆ ਦੇ ਉਮੀਦਵਾਰਾਂ ਦੀ ਸੂਚੀ ਜਾਰੀ

ਨਵੀਂ ਦਿੱਲੀ, 12 ਜਨਵਰੀ (ਸ ਬ) : ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਇਕ ਅਹਿਮ ਮੀਟਿੰਗ ਸ੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਨ ਜੇਤਲੀ ਅਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਹਿਸਾ ਲਿਆ| ਇਸ ਮੌਕੇ ਭਾਜਪਾ ਦੀ  ਕੇਂਦਰੀ ਚੋਣ ਕਮੇਟੀ ਵਲੋਂ ਪੰਜਾਬ ਅਤੇ ਗੋਆ ਵਿਧਾਨ ਸਭਾ ਦੀਆਂ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ| ਕੇਂਦਰੀ ਚੋਣ ਕਮੇਟੀ ਦੇ ਸੈਕਟਰੀ  ਜਗਤ ਪ੍ਰਕਾਸ਼ ਨੱਡਾ ਵਲੋਂ ਜਾਰੀ ਲਿਸਟ ਅਨੁਸਾਰ ਪੰਜਾਬ ਦੇ 17 ਵਿਧਾਨ ਸਭਾ ਹਲਕਿਆਂ ਅਤੇ ਗੋਆ ਦੇ 29 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ|  ਇਸ ਲਿਸਟ ਅਨੁਸਾਰ ਪੰਜਾਬ ਦੇ ਸੁਜਾਨਪੁਰ ਤੋਂ ਵਿਧਾਇਕ ਦਿਨੇਸ਼ ਸਿੰਘ ਬੱੱਬੂ, ਭੋਆ ਤੋਂ ਸੀਮਾ ਕੁਮਾਰੀ ,ਪਠਾਨਕੋਟ ਤੋਂ ਵਿਧਾਇਕ ਅਸਵਨੀ ਸ਼ਰਮਾ, ਦੀਨਾ ਨਗਰ ਤੋਂ ਵੀ ਡੀ ਧੂਪੜ, ਅਮ੍ਰਿਤਸਰ ਪੱਛਮੀ ਤੋਂ ਰਾਕੇਸ ਗਿਲ, ਅੰਮ੍ਰਿਤਸਰ ਕੇਂਦਰੀ ਤੋਂ ਤਰੁਣ ਚੁਘ, ਅੰਮ੍ਰਿਤਸਰ ਪੱਛਮੀਂ ਤੋਂ ਰਾਜੇਸ਼ ਹਨੀ, ਜਲੰਧਰ ਤੋਂ ਕੇ ਡੀ ਭੰਡਾਰੀ,  ਮੁਕੇਰੀਆਂ ਤੋਂ ਅਰੁਨੇਸ ਸ਼ਾਕਰ,ਦਸੂਹਾ ਤੋਂ ਵਿਧਾਇਕ ਸੁਖਜੀਤ ਕੌਰ ਸਾਹੀ, ਹੁਸਿਆਰਪੁਰ ਤੋਂ ਤਿਕਸਨ ਸੂਦ, ਲੁਧਿਆਣਾ   ਕੇਂਦਰੀ ਤੋਂ ਗੁਰਦੇਵ ਸ਼ਰਮਾ ਦੇਵੀ, ਲੁਧਿਆਣਾ ਪੱਛਮੀ ਤੋਂ ਕਮਲ ਚੇਤਲੀ,  ਲੁਧਿਆਣਾ  ਤੋਂ ਪਰਵੀਨ ਬਾਂਸਲ, ਫਿਰੋਜਪੁਰ ਤੋਂ ਸੁਖਲਾਲ ਸਿੰਘ ਨੰਨੂ, ਅਬੋਹਰ ਤੋਂ ਅਰੁਨ ਨਾਰੰਗ, ਰਾਜਪੁਰਾ ਤੋਂ ਹਰਜੀਤ ਸਿੰਘ ਗਰੇਵਾਲ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਹੈ| ਇਸੇ ਤਰਾਂ ਲੋਕ ਸਭਾ ਹਲਕਾ ਅੰਮ੍ਰਿਤਸਰ  ਤੋਂ ਡਾਕਟਰ ਰਜਿੰਦਰ ਮੋਹਨ ਛੀਨਾ ਨੂੰ ਪਾਰਟੀ ਉਮੀਦਾਵਰ ਐਲਾਨਿਆਂ ਗਿਆ ਹੈ|  ਇਸੇ ਤਰਾਂ ਗੋਆ ਵਿਧਾਨ ਸਭਾ ਲਈ ਭਾਜਪਾ ਵਲੋਂ 29 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ|

Leave a Reply

Your email address will not be published. Required fields are marked *