ਭਾਜਪਾ ਵਿਧਾਇਕ ਨੰਦਕਿਸ਼ੋਰ ਗੁੱਜਰ ਤੇ ਹੋਇਆ ਜਾਨਲੇਵਾ ਹਮਲਾ

ਨਵੀਂ ਦਿੱਲੀ, 18 ਜੂਨ (ਸ.ਬ.) ਬੀਤੇ ਦਿਨੀਂ ਗਾਜੀਆਬਾਦ ਦੇ ਲੋਨੀ ਵਿਧਾਇਕ ਨੰਦਕਿਸ਼ੋਰ ਗੁੱਜਰ ਤੇ ਜਾਨਲੇਵਾ ਹਮਲਾ ਹੋਇਆ ਹੈ| ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੀ ਗੱਡੀ ਤੇ ਗੋਲਾਬਾਰੀ ਹੋਈ ਹੈ| ਨੰਦਕਿਸ਼ੋਰ ਗੁੱਜਰ ਦੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਗੋਲਾਬਾਰੀ ਕਰਦੇ ਹੋਏ ਆਪਣਾ ਬਚਾਅ ਕੀਤਾ ਅਤੇ ਫਰੂਖਨਗਰ ਚੌਂਕੀ ਵਿੱਚ ਪਹੁੰਚ ਕੇ ਜਾਨ ਬਚਾਈ|
ਜਾਣਕਾਰੀ ਮੁਤਾਬਕ ਵਿਧਾਇਕ ਕੁਝ ਦੇਰ ਪਹਿਲਾਂ ਮਵਾਨਾ ਵਿੱਚ ਸੰਘ ਦੀ ਬੈਠਕ ਤੋਂ ਵਾਪਸ ਘਰ ਆ ਰਹੇ ਸਨ| ਫਰੂਖਨਗਰ ਗੰਗ ਨਹਿਰ ਪਾਈਪ ਲਾਈਨ ਤੇ ਜਿਵੇਂ ਹੀ ਉਨ੍ਹਾਂ ਨੇ ਹਿੰਡੋਨ ਦਾ ਪੁੱਲ ਪਾਰ ਕੀਤਾ|
ਇਸ ਦੌਰਾਨ ਦੋ ਮੋਟਰਸਾਈਕਲਾਂ ਤੇ ਸਵਾਰ 4 ਬਦਮਾਸ਼ਾਂ ਨੇ ਵਿਧਾਇਕ ਦੀ ਗੱਡੀ ਤੇ ਗੋਲਾਬਾਰੀ ਕੀਤੀ|

Leave a Reply

Your email address will not be published. Required fields are marked *