ਭਾਜਪਾ ਵਿਰੋਧੀ ਪਾਰਟੀਆਂ ਨਾਲ ਤਾਲਮੇਲ ਵਧਾਉਂਦੀ ਕਾਂਗਰਸ

ਕਾਂਗਰਸ ਨੇ ਤਮਾਮ ਰਾਜਨੀਤਿਕ ਤਾਕਤਾਂ ਨੂੰ ਦੱਸ ਦਿੱਤਾ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰ ਹੋ ਚੁੱਕੀ ਹੈ| ਦਿੱਲੀ ਵਿੱਚ ਆਯੋਜਿਤ ਪਾਰਟੀ ਦੇ ਸੰਮੇਲਨ ਵਿੱਚ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਪਾਸੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਸਖਤ ਸੁਨੇਹਾ ਦਿੱਤਾ, ਤਾਂ ਦੂਜੇ ਪਾਸੇ ਭਾਜਪਾ ਨੂੰ ਵੀ ਇਸ਼ਾਰਾ ਕਰ ਦਿੱਤਾ ਕਿ ਉਹ ਪੂਰੇ ਦਮਖਮ ਦੇ ਨਾਲ ਮੈਦਾਨ ਵਿੱਚ ਉਤਰਨ ਵਾਲੇ ਹਨ|
ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਹੁਲ ਦੀ ਅਗਵਾਈ ਵਿੱਚ ਇਹ ਪਾਰਟੀ ਦਾ ਪਹਿਲਾ ਇਕੱਠ ਸੀ ਜਿਸ ਵਿੱਚ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਹੁਣ ਪਾਰਟੀ ਦੀ ਯੰਗ ਬ੍ਰਿਗੇਡ ਹੀ ਪੂਰੀ ਤਰ੍ਹਾਂ ਮੋਰਚਾ ਸੰਭਾਲੇਗੀ| ਉਨ੍ਹਾਂ ਨੇ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਨੂੰ 2019 ਦੀਆਂ ਚੋਣਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਟਿਕਟ ਦੇਣ ਦਾ ਵਾਅਦਾ ਕੀਤਾ| ਰਾਹੁਲ ਨੇ ਕਿਹਾ ਕਿ ਵਰਕਰਾਂ ਅਤੇ ਨੇਤਾਵਾਂ ਦੇ ਵਿਚਾਲੇ ਦੀ ਦੀਵਾਰ ਨੂੰ ਤੋੜਨਾ ਉਨ੍ਹਾਂ ਦਾ ਪਹਿਲਾ ਟੀਚਾ ਹੈ| ਉਹ ਭਾਜਪਾ ਦੇ ਖਿਲਾਫ ਬੇਹੱਦ ਹਮਲਾਵਰ ਨਜ਼ਰ ਆਏ| ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਜਬਰਦਸਤ ਖਿਚਾਈ ਕੀਤੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੱਤਿਆ ਦਾ ਦੋਸ਼ੀ ਦੱਸਿਆ ਉਥੇ ਹੀ ਸੰਘ ਬਾਰੇ ਕਿਹਾ ਕਿ ਉਹ ਅਦਾਲਤ, ਸੰਸਦ ਅਤੇ ਪੁਲੀਸ ਸਮੇਤ ਤਮਾਮ ਸੰਸਥਾਨਾਂ ਤੇ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਜੁਟਿਆ ਹੈ|
ਇਸ ਮੌਕੇ ਰਾਜਨੀਤਿਕ ਪ੍ਰਸਤਾਵ ਪਾਸ ਕੀਤਾ ਗਿਆ ਜਿਸ ਵਿੱਚ ਕਾਂਗਰਸ ਨੇ ਸਾਫ ਕਰ ਦਿੱਤਾ ਕਿ ਉਹ ਸਮਾਨ ਵਿਚਾਰਧਾਰਾ ਵਾਲੇ ਦਲਾਂ ਦੇ ਨਾਲ ਗਠਜੋੜ ਕਰੇਗੀ| ਰਾਹੁਲ ਗਾਂਧੀ ਦੇ ਭਾਸ਼ਣ ਵਿੱਚ ਜੋ ਆਤਮਵਿਸ਼ਵਾਸ ਦਿਖਿਆ, ਉਸਦੀ ਵਜ੍ਹਾ ਹੈ| ਹਾਲ ਦੀਆਂ ਕਈ ਉਪਚੋਣਾਂ ਵਿੱਚ ਭਾਜਪਾ ਦੀ ਲਗਾਤਾਰ ਹਾਰ ਨਾਲ ਉਸਦੇ ਖਿਲਾਫ ਹਵਾ ਬਨਣ ਲੱਗੀ ਹੈ| ਬੈਂਕ ਘੋਟਾਲਿਆਂ ਤੇ ਹੋਏ ਹੰਗਾਮੇ ਅਤੇ ਕਿਸਾਨਾਂ ਦੇ ਅੰਦੋਲਨ ਨਾਲ ਕੇਂਦਰ ਸਰਕਾਰ ਦਬਾਅ ਵਿੱਚ ਹੈ|
ਭਾਜਪਾ ਦੇ ਸਹਿਯੋਗੀ ਦਲ ਹੀ ਉਸ ਉਤੇ ਸਵਾਲ ਉਠਾ ਰਹੇ ਹਨ| ਪਹਿਲੀ ਵਾਰ ਜਨਤਾ ਦਾ ਇੱਕ ਵੱਡਾ ਹਿੱਸਾ ਕੇਂਦਰ ਦੀਆਂ ਨੀਤੀਆਂ ਨੂੰ ਆਲੋਚਨਾਤਮਕ ਨਜਰੀਏ ਨਾਲ ਦੇਖਣ ਵਿੱਚ ਲੱਗਿਆ ਹੈ|
ਕਾਂਗਰਸ ਇਸ ਨੂੰ ਆਪਣੇ ਲਈ ਇੱਕ ਮੌਕਾ ਮੰਨ ਰਹੀ ਹੈ| ਉਹ ਬੜਬੋਲਾ ਹੋ ਕੇ ਭਾਜਪਾ ਦਾ ਵਿਰੋਧ ਕਰ ਰਹੀ ਹੈ ਤਾਂਕਿ 2019 ਦਾ ਚੋਣਾਂ ਆਉਂਦੇ – ਆਉਂਦੇ ਉਸਦੇ ਖਿਲਾਫ ਇੱਕ ਮਜਬੂਤ ਮਾਹੌਲ ਤਿਆਰ ਹੋ ਸਕੇ ਪਰੰਤੂ ਪਾਰਟੀ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਜਪਾ ਨੂੰ ਉਹ ਇਕੱਲੇ ਦਮ ਤੇ ਚੁਣੌਤੀ ਨਹੀਂ ਦੇ ਸਕਦੀ| ਇਸ ਲਈ ਉਹ ਸੇਕਿਉਲਰ ਦਲਾਂ ਦੇ ਨਾਲ ਗਠਜੋੜ ਦੇ ਪੱਖ ਵਿੱਚ ਹੈ| ਰਾਹੁਲ ਗਾਂਧੀ ਦੀ ਅਸਲ ਪ੍ਰੀਖਿਆ ਇਸ ਵਿੱਚ ਹੋਵੇਗੀ ਕਿ ਉਹ ਭਾਜਪਾ ਵਿਰੋਧੀ ਤਾਕਤਾਂ ਨੂੰ ਕਾਂਗਰਸ ਦੀ ਅਗਵਾਈ ਵਿੱਚ ਕਿੰਨਾ ਇੱਕਜੁਟ ਕਰ ਪਾਉਂਦੇ ਹਨ| ਖੇਤਰੀ ਦਲ ਆਪਣੇ ਤਰੀਕੇ ਨਾਲ ਅੱਗੇ ਵਧਣਾ ਚਾਹੁੰਦੇ ਹਨ| ਉਨ੍ਹਾਂ ਵਿਚੋਂ ਕੁੱਝ ਨੂੰ ਕਾਂਗਰਸ ਤੋਂ ਪਰਹੇਜ ਹੈ| ਉਨ੍ਹਾਂ ਨੂੰ ਡਰ ਹੈ ਕਿ ਕਾਂਗਰਸ ਦੇ ਨਾਲ ਖੜੇ ਹੋਣ ਨਾਲ ਉਨ੍ਹਾਂ ਦੇ ਵੋਟਰ ਉਨ੍ਹਾਂ ਨੂੰ ਛਿਟਕ ਸਕਦੇ ਹਨ| ਉਹ ਥਰਡ ਫਰੰਟ ਬਣਾ ਕੇ ਬਾਹਰ ਤੋਂ ਕਾਂਗਰਸ ਦਾ ਸਮਰਥਨ ਚਾਹੁੰਦੇ ਹਨ| ਸਾਰੇ ਵਿਰੋਧੀ ਦਲ ਇਕੱਠੇ ਕਿਵੇਂ ਆਉਣ, ਇਹ ਫਾਰਮੂਲਾ ਲੱਭਣਾ ਵਾਕਈ ਇੱਕ ਚੁਣੌਤੀ ਹੈ|
ਰਾਹੁਲ ਵਾਰ-ਵਾਰ ਸੰਗਠਨ ਨੂੰ ਮਜਬੂਤ ਕਰਨ ਦੀ ਗੱਲ ਕਰਦੇ ਹਨ ਪਰ ਹੁਣ ਵੀ ਕਾਂਗਰਸ ਦਾ ਜ਼ਮੀਨੀ ਪੱਧਰ ਤੇ ਕੋਈ ਸਾਂਗਠਨਿਕ ਢਾਂਚਾ ਨਹੀਂ ਹੈ| ਜੇਕਰ ਰਾਹੁਲ ਇਸ ਦਿਸ਼ਾ ਵਿੱਚ ਕੋਈ ਠੋਸ ਕੰਮ ਕਰ ਪਾਏ ਤਾਂ ਇਹ ਪਾਰਟੀ ਲਈ ਮਹੱਤਵਪੂਰਨ ਹੋਵੇਗਾ |
ਅਖਿਲੇਸ਼ ਯਾਦਵ

Leave a Reply

Your email address will not be published. Required fields are marked *