ਭਾਜਪਾ ਵਿੱਚ ਨਾਮ ਤੋਂ ਨਹੀਂ ਸਗੋਂ ਕੰਮ ਤੋਂ ਜਾਣੇ ਜਾਂਦੇ ਹਨ ਨੇਤਾ- ਮੋਦੀ

ਨਵੀਂ ਦਿੱਲੀ, 13 ਸਤੰਬਰ (ਸ.ਬ.) ਨਮੋ ਐਪ ਰਾਹੀਂ ਭਾਜਪਾ ਦੇ ਬੂਥ ਪੱਧਰੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਾਡੇ ਵਰਕਰਾਂ ਦੀ ਮਿਹਨਤ ਅਤੇ ਦ੍ਰਿੜ ਸੰਕਲਪ ਦੇ ਕਾਰਣ ਹੀ ਅੱਜ ਅਸੀਂ ਇਸ ਮੁਕਾਮ ਉਤੇ ਪਹੁੰਚੇ ਹਾਂ| ਉਨ੍ਹਾਂ ਕਿਹਾ ਕਿ ਜੜ੍ਹ ਜਿੰਨੀ ਮਜ਼ਬੂਤ ਹੋਵੇਗੀ ਦਰਖਤ ਉਨ੍ਹਾਂ ਹੀ ਮਜ਼ਬੂਤ ਹੋਵੇਗਾ|
ਇਸ ਮੌਕੇ ਮੋਦੀ ਨੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਭਾਜਪਾ ਵਿੱਚ ਨਾਮ ਨਹੀਂ ਸਗੋਂ ਵਿਅਕਤੀ ਦਾ ਕੰਮ ਅਗਵਾਈ ਕਰਦਾ ਹੈ| ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਉਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਦੀ ਸਚਾਈ ਸਾਹਮਣੇ ਆ ਗਈ ਹੈ |
ਪਹਿਲਾਂ ਤਾਂ ਉਹ ਜਨਤਾ ਨੂੰ ਚੰਗਾ ਪ੍ਰਸ਼ਾਸਨ ਦੇਣ ਵਿੱਚ ਅਸਫਲ ਰਹੇ ਅਤੇ ਦੂਸਰਾ ਉਨ੍ਹਾਂ ਨੂੰ ਜਨਤਾ ਨੇ ਫ਼ੈਸਲੇ ਲੈਣ ਦੀ ਅਸਮਰਥਤਾ ਕਾਰਨ ਬਾਹਰ ਦਾ ਰਸਤਾ ਦਿਖਾਇਆ ਹੈ| ਮੋਦੀ ਨੇ ਕਿਹਾ ਕਿ ਇਸ ਦੇ ਨਾਲ ਹੀ ਜਦੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦਾ ਸਮਾਂ ਆਇਆ ਤਾਂ ਕਾਂਗਰਸ ਉਸ ਵਿੱਚ ਵੀ ਨਾਕਾਮ ਰਹੀ|

Leave a Reply

Your email address will not be published. Required fields are marked *