ਭਾਜਪਾ ਵਿੱਚ ਸ਼ਾਮਿਲ ਹੋਏ ਸੁਨੀਲ ਕੁਮਾਰ


ਖਰੜ,12 ਨਵੰਬਰ (ਸ਼ਮਿੰਦਰ ਸਿੰਘ)  ਭਾਰਤੀ ਜਨਤਾ ਪਾਰਟੀ ਮੰਡਲ ਖਰੜ ਦੀ ਇੱਥੇ ਹੋਈ ਇੱਕ ਮੀਟਿੰਗ ਦੌਰਾਨ ਕਾਂਗਰਸੀ ਆਗੂ ਸੁਨੀਲ ਕੁਮਾਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ          ਗਏ| 
ਇਸ ਮੌਕੇ ਸ੍ਰੀ ਸੁਨੀਲ ਕੁਮਾਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਨਲਾਇਕੀਆਂ ਅਤੇ ਦਲਿਤ ਪਰਿਵਾਰਾਂ ਦੀਆਂ ਪੈਨਸ਼ਨਾਂ ਨਾ ਮਿਲਣ ਕਾਰਨ  ਅਤੇ ਘਰ ਘਰ ਨੌਕਰੀ ਦੇ ਝੂਠੇ ਵਾਅਦਿਆਂ ਕਾਰਨ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਛੱਡਣਾ ਪਿਆ| ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿਰਫ਼ ਵਾਅਦੇ ਹੀ ਕਰ ਸਕਦੀ ਹੈ ਅਤੇ ਲੋਕਾਂ ਦੇ ਹਿੱਤਾਂ ਦੇ ਕੰਮ ਨਹੀਂ ਕਰਦੀ|  ਇਸ ਮੌਕੇ ਪਟਿਆਲਾ ਜ਼ੋਨ ਦੇ ਪ੍ਰਭਾਰੀ  ਸੁਖਵਿੰਦਰ  ਸਿੰਘ ਗੋਲਡੀ, ਜਿਲਾ ਜਨਰਲ ਸਕੱਤਰ ਨਰਿੰਦਰ ਰਾਣਾ, ਮੰਡਲ ਪ੍ਰਧਾਨ ਖਰੜ ਪਵਨ ਮਨੋਚਾ, ਵਿਨੋਦ ਕੁਮਾਰ ਕਾਲਾ, ਸੁਖਵਿੰਦਰ ਸਿੰਘ ਹੈਪੀ, ਬਲਦੇਵ ਲਾਡੀ ,ਪਵਨ ਕੁਮਾਰ ਖਰੜ ਹਾਜ਼ਰ ਸਨ|é

Leave a Reply

Your email address will not be published. Required fields are marked *