ਭਾਜਪਾ ਸ਼ਾਸ਼ਿਤ ਰਾਜਾਂ ਵਿੱਚ ਪੱਤਰਕਾਰਾਂ ਤੇ ਹਮਲੇ ਵਧੇ: ਰਾਹੁਲ ਗਾਂਧੀ


ਨਵੀਂ ਦਿੱਲੀ, 13 ਨਵੰਬਰ (ਸ.ਬ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਫਿਰ ਹਮਲਾ ਬੋਲਿਆ| ਰਾਹੁਲ ਨੇ ਆਸਾਮ ਵਿੱਚ ਪੱਤਰਕਾਰ ਪਰਾਗ ਭੁਈਆਂ ਦੇ ਕਤਲ ਦਾ ਮਾਮਲਾ ਚੁੱਕਿਆ ਅਤੇ ਦੋਸ਼ ਲਗਾਇਆ ਕਿ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਵਾਲੀ ਪੱਤਰਕਾਰੀ ਦਾ ਗਲਾ ਘੁੱਟਿਆ ਜਾ ਰਿਹਾ ਹੈ| 
ਉਹਨਾਂ ਟਵੀਟ ਕੀਤਾ ਕਿ ਭਾਜਪਾ ਨੇਤਾਵਾਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਆਸਾਮ ਦੇ ਪੱਤਰਕਾਰ ਪਰਾਗ ਭੁਈਆਂ ਦੀ ਸ਼ੱਕੀ ਹਾਲਾਤਾਂ ਵਿੱਚ ਹੱਤਿਆ ਕੀਤੀ ਗਈ| ਆਸਾਮ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਸੱਚੀ ਪੱਤਰਕਾਰੀ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ ਅਤੇ ਤਮਾਸ਼ਾ ਕਰਨ ਵਾਲਿਆਂ ਨੂੰ ਸੁਰੱਖਿਆ ਮਿਲ ਰਹੀ ਹੈ|
ਕਾਂਗਰਸ ਨੇਤਾ ਨੇ 2 ਦਿਨ ਪਹਿਲਾਂ ਵੀ ਪੱਤਰਕਾਰਾਂ ਦੇ ਕਤਲ ਦਾ ਮਾਮਲਾ ਚੁੱਕਦੇ ਹੋਏ ਕਿਹਾ ਸੀ ਕਿ ਉੱਤਰ ਪ੍ਰਦੇਸ਼ ਦੇ ਪੱਤਰਕਾਰ ਵਿਜੇ ਤਿਵਾੜੀ ਨੂੰ ਭਾਜਪਾ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਿਆ ਹੈ| ਅਧਿਕਾਰਾਂ ਦੀ ਗੱਲ ਚੱਲੀ ਹੈ ਤਾਂ ਸੋਚਿਆ ਪੁੱਛ ਲਈਏ ਕਿ ਕੁਝ ਚੁਨਿੰਦਾ ਪੱਤਰਕਾਰਾਂ ਲਈ ਹੀ ਅਧਿਕਾਰ ਯਾਦ ਆਉਣਗੇ ਜਾਂ ਵਿਜੇ ਤਿਵਾੜੀ ਵਰਗੇ ਪੀੜਤਾਂ ਲਈ ਵੀ| 

Leave a Reply

Your email address will not be published. Required fields are marked *