ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਹਾਦਸੇ ਵਿੱਚ ਵਾਲ-ਵਾਲ ਬਚੇ

ਉਨਾਵ, 14 ਨਵੰਬਰ (ਸ.ਬ.) ਉਨਾਵ ਤੋਂ ਬੀ.ਜੇ.ਪੀ ਸਾਂਸਦ ਸਾਕਸ਼ੀ ਮਹਾਰਾਜ ਦੀ ਕਾਰ ਅੱਜ ਏਟਾ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ| ਤੇਜ਼ ਰਫਤਾਰ ਟੈਂਕਰ ਨੇ ਸਾਕਸ਼ੀ ਮਹਾਰਾਜ ਦੀ ਕਾਰ ਨੂੰ ਕੁਚਲ ਦਿੱਤਾ| ਜਿਸ ਵਿੱਚ ਸਾਂਸਦ ਨੂੰ ਮਾਮੂਲੀ ਸੱਟਾਂ ਆਈਆਂ ਹਨ|
ਜਾਣਕਾਰੀ ਮੁਤਾਬਕ ਘਟਨਾ ਏਟਾ ਦੇ ਸ਼ਿਕੋਹਾਬਾਦ ਰੋਡ ਨੇੜੇ ਹੋਈ ਹੈ| ਜਿੱਥੇ ਸਾਕਸ਼ੀ ਮਹਾਰਾਜ ਆਪਣੇ ਕਾਫਿਲੇ ਨਾਲ ਜਾ ਰਹੇ ਸਨ| ਉਦੋਂ ਅਚਾਨਕ ਤੇਜ਼ ਰਫਤਾਰ ਟੈਂਕਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ| ਇਸ ਘਟਨਾ ਵਿੱਚ ਸਾਕਸ਼ੀ ਮਹਾਰਾਜ ਵਾਲ-ਵਾਲ ਬਚ ਗਏ, ਉਨ੍ਹਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ|

Leave a Reply

Your email address will not be published. Required fields are marked *