ਭਾਜਪਾ ਹੁਨਰ ਤੇ ਰੋਜ਼ਗਾਰ ਸੈਲ ਜਿਲ੍ਹਾ ਮੁਹਾਲੀ ਦੀ ਮੀਟਿੰਗ ਹੋਈ

ਖਰੜ, 31 ਅਗਸਤ (ਸ.ਬ.) ਭਾਜਪਾ ਹੁਨਰ ਤੇ ਰੋਜ਼ਗਾਰ ਸੈਲ ਜਿਲ੍ਹਾ ਮੁਹਾਲੀ ਦੀ ਇਕ ਮੀਟਿੰਗ ਸ੍ਰੀ ਰੋਹਿਤ ਮਿਸ਼ਰਾ ਜਿਲ੍ਹਾ ਪ੍ਰਧਾਨ ਹੁਨਰ ਤੇ ਰੋਜ਼ਗਾਰ ਸੈਲ ਭਾਜਪਾ ਮੁਹਾਲੀ ਦੀ ਅਗਵਾਈ ਹੇਠ ਹੋਈ| ਇਸ ਮੀਟਿੰਗ ਵਿੱਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ|
ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਨੇ ਆਉਣ ਵਾਲੀਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਤਿਆਰੀ ਕਰਨ ਲਈ ਕਿਹਾ|
ਇਸ ਮੀਟਿੰਗ ਵਿਚ ਰੋਹਿਤ ਮਿਸ਼ਰਾ ਵਲੋਂ ਰਾਜੇਸ਼ ਸੈਂਭੀ ਨੂੰ ਜਿਲ੍ਹਾ ਜਰਨਲ ਸਕੱਤਰ ਹੁਨਰ ਤੇ ਰੋਜ਼ਗਾਰ ਸੈਲ ਭਾਜਪਾ ਮੁਹਾਲੀ ਦੀ ਜਿੰਮੇਵਾਰੀ ਦਿਤੀ ਗਈ| ਇਸ ਮੌਕੇ ਰਾਜੀਵ ਸ਼ਰਮਾ, ਗੁਰਮੀਤ ਸਿੰਘ ਟਿਵਾਣਾ, ਰਾਜਪਾਲ ਰਾਣਾ ਤੇ ਹੋਰ ਪਾਰਟੀ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *