ਭਾਰਤੀ ਅਮਰੀਕੀ ਅਧਿਆਪਕ ਨੇ ਕੀਤਾ ਅਮਰੀਕੀ ਕਾਂਗਰਸ ਦੀ ਚੋਣ ਲੜਨ ਦਾ ਐਲਾਨ

ਵਾਸ਼ਿੰਗਟਨ, 18 ਜਨਵਰੀ (ਸ.ਬ.) ਭਾਰਤੀ ਅਮਰੀਕੀ ਅਧਿਆਪਕ ਦੀਪ ਸਰਨ ਨੇ ਅਰਮੀਕਾ ਦੀ ਪ੍ਰਤੀਨਿਧੀ ਸਭਾ ਦੀਆਂ ਚੋਣਾਂ ਵਿਚ ਆਪਣੀ ਉਮੀਦਵਾਰੀ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ| 45 ਸਾਲਾ ਸਰਨ ਵਰਜੀਨੀਆ ਦੀ 10ਵੀਂ ਕਾਗਰੇਸ਼ਨਲ ਡਿਸਟਰਿਕਟ ਲਈ ਹੋਣ ਵਾਲੀਆਂ ਚੋਣਾਂ ਦੇ ਤਹਿਤ ਪ੍ਰਾਇਮਰੀ ਚੋਣ ਵਿਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਕਰੀਬ ਦਰਜਨ ਭਰ ਡੈਮੋਕ੍ਰੇਟਿਕ ਮੈਂਬਰਾਂ ਵਿਚ ਸ਼ਾਮਲ ਹਨ| ਪ੍ਰਾਇਮਰੀ ਚੋਣਾਂ ਜਿੱਤਣ ਵਾਲੇ ਉਮੀਦਵਾਰ ਦੇ ਸਾਹਮਣੇ ਰਿਪਬਲੀਕਨ ਪਾਰਟੀ ਦੀ ਬਾਰਬਰਾ ਕੋਮਸਟੋਕ ਦੀ ਚੁਣੌਤੀ ਹੋਵੇਗੀ, ਜੋ 2 ਵਾਰ ਕਾਂਗਰਸ ਦੀ ਮੈਂਬਰ ਰਹੀ ਹੈ| ਸਰਨ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੀ ਵੈਬਸਾਈਟ ਤੇ ਕਿਹਾ ਕਿ ਮੈਂ ਇਕ ਅਧਿਆਪਕ, ਸਕੂਲ ਸੰਸਥਾਪਕ, ਤਕਨੀਕੀ ਉਦਮੀ, ਵਕੀਲ ਅਤੇ ਭਾਰਤ ਤੋਂ ਆਏ ਪ੍ਰਵਾਸੀਆਂ ਦਾ ਬੇਟਾ ਹਾਂ|
ਉਨ੍ਹਾਂ ਕਿਹਾ ਕਿ ਉਹ ਜਨ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਕਰਨ ਦੀ ਰਾਸ਼ਟਰੀ ਵਚਨਬੱਧਤਾ ਨੂੰ ਪੂਰਾ ਕਰਨਗੇ ਅਤੇ ਨਾਲ ਹੀ ਕਿਹਾ, ‘ਪ੍ਰਵਾਸੀਆਂ ਦਾ ਬੇਟਾ ਹੋਣ ਦੇ ਨਾਤੇ ਮੈਂ ਅਸਿਹਣਸ਼ੀਲਤਾ ਅਤੇ ਨਫਰਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ|’ ਜ਼ਿਕਰਯੋਗ ਹੈ ਕਿ ਸਰਨ ਦੇ ਮਾਤਾ-ਪਿਤਾ 50 ਸਾਲ ਪਹਿਲਾਂ ਭਾਰਤ ਤੋਂ ਇੱਥੇ ਆਏ ਸਨ| ਉਨ੍ਹਾਂ ਦੇ ਪਿਤਾ ਭਾਰਤ ਦੀ ਵੰਡ ਦੌਰਾਨ ਇਕ ਸ਼ਰਣਾਰਥੀ ਸਨ| ਉਨ੍ਹਾਂ ਨੇ ‘ਲਾਊਡੌਨ ਸਕੂਲ ਫਾਰ ਦਿ ਗਿਫਟੇਡ’ ਦੀ ਸਥਾਪਨਾ ਕੀਤੀ ਅਤੇ ਉਹ ਇਸ ਸਕੂਲ ਨੂੰ ਸੰਚਾਲਿਤ ਕਰ ਰਹੇ ਹਨ| ਸਰਨ ਨੇ ਯੂਨੀਵਰਸਿਟੀ ਆਫ ਮੈਰੀਲੈਂਡ ਤੋਂ ਰਾਜਨੀਤੀ ਸ਼ਾਸਤਰ ਵਿਚ ਗ੍ਰੈਜੂਏਸ਼ਨ ਕੀਤੀ ਅਤੇ ਜੋਰਜਟਾਊਨ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕੀਤੀ|

Leave a Reply

Your email address will not be published. Required fields are marked *