ਭਾਰਤੀ-ਅਮਰੀਕੀ ਡਾਕਟਰ ਤੇ 10 ਲੱਖ ਡਾਲਰ ਦੀ ਧੋਖਾਧੜੀ ਕਰਨ ਦਾ ਮੁਕੱਦਮਾ

ਵਾਸ਼ਿੰਗਟਨ, 28 ਅਪ੍ਰੈਲ (ਸ.ਬ.) ਅਮਰੀਕਾ ਦੇ ਸ਼ਿਕਾਗੋ ਵਿੱਚ ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਤੇ ਮੈਡੀਕੇਅਰ ਅਤੇ ਇਕ ਨਿੱਜੀ ਬੀਮਾ ਕੰਪਨੀ ਤੋਂ ਤਕਰੀਬਨ 10 ਲੱਖ ਡਾਲਰ ਹੜੱਪਣ ਦੇ ਦੋਸ਼ਾਂ ਤੇ ਮੁਕੱਦਮਾ ਚਲਾਇਆ ਗਿਆ ਹੈ| ਡਾਕਟਰ ਪ੍ਰਣਵ ਪਟੇਲ ਤੇ ਲਗਾਏ ਗਏ 12 ਦੋਸ਼ਾਂ ਵਿੱਚ ਕਿਹਾ ਗਿਆ ਕਿ ਉਸ ਨੇ ਅਜਿਹੇ ਮੈਡੀਕਲ ਟੈੱਸਟ ਅਤੇ ਜਾਂਚ ਲਈ ਫਰਜ਼ੀ ਦਾਅਵੇ ਕੀਤੇ ਜੋ ਕਦੇ ਵੀ ਕੀਤੇ ਹੀ ਨਹੀਂ ਗਏ| ਉਹ ਸ਼ਿਕਾਗੋ ਵਿੱਚ ਪਾਲੋਸ ਮੈਡੀਕਲ ਕੇਅਰ ਚਲਾਉਂਦਾ ਹੈ| ਸੰਘੀ ਇਸਤਗਾਸਾ ਪੱਖ ਨੇ ਕੱਲ ਦੱਸਿਆ ਕਿ ਉਸ ਨੇ ਨਕਲੀ ਦਾਅਵੇ ਜਮ੍ਹਾਂ ਕਰਵਾਉਣ ਲਈ ਆਪਣੇ ਮਾਂ-ਬਾਪ ਦੀ ਜਾਣਕਾਰੀ ਦੇ ਬਿਨਾਂ ਹੀ ਉਨ੍ਹਾਂ ਦੇ ਨਾਂ ਦੀ ਵਰਤੋਂ ਕੀਤੀ| ਸ਼ਿਕਾਗੋ ਵਿੱਚ ਅਮਰੀਕੀ ਜ਼ਿਲਾ ਅਦਾਲਤ ਵਿੱਚ ਵੀਰਵਾਰ ਨੂੰ ਮੁਕੱਦਮਾ ਚਲਾਇਆ ਗਿਆ| ਇਸ ਵਿੱਚ ਦੋਸ਼ ਲੱਗਾ ਹੈ ਕਿ 51 ਸਾਲਾ ਪਟੇਲ ਤੇ ਸਿਹਤ ਦੇਖਭਾਲ ਧੋਖਾਧੜੀ, ਸਿਹਤ ਸੰਭਾਲ ਨਾਲ ਜੁੜੇ ਮਾਮਲਿਆਂ ਵਿੱਚ ਝੂਠੇ ਬਿਆਨ ਦੇ ਕੇ ਅਤੇ ਪਛਾਣ ਚੋਰੀ ਕਰਨ ਦੇ ਦੋਸ਼ ਲਗਾਏ ਗਏ ਹਨ| ਉਸ ਦੇ ਮੁਕੱਦਮੇ ਤੇ 15 ਮਈ ਨੂੰ ਸੁਣਵਾਈ ਹੋਣੀ ਹੈ|

Leave a Reply

Your email address will not be published. Required fields are marked *