ਭਾਰਤੀ-ਅਮਰੀਕੀ ਨੇ ਸਾਲ 2018 ਦੀ ਕਾਂਗਰਸ ਚੋਣ ਲੜਨ ਦਾ ਕੀਤਾ ਐਲਾਨ

ਵਾਸ਼ਿੰਗਟਨ , 14 ਨਵੰਬਰ (ਸ.ਬ.) ਭਾਰਤੀ-ਅਮਰੀਕੀ ਜਤਿੰਦਰ ਦਿਗਾਂਵਕਰ ਨੇ ਅਮਰੀਕਾ ਦੀ ਪ੍ਰਤੀਨਿਧੀ ਸਭਾ ਲਈ ਸਾਲ 2018 ਕਾਂਗਰਸ ਚੋਣ ਲੜਨ ਦਾ ਐਲਾਨ ਕੀਤਾ ਹੈ| ਜੇ ਰੀਪਬਲਿਕਨ ਪਾਰਟੀ ਵੱਲੋਂ ਪ੍ਰਾਇਮਰੀ ਚੋਣਾਂ ਵਿਚ ਉਨ੍ਹਾਂ ਦੀ ਚੋਣ ਕੀਤੀ ਜਾਂਦੀ ਹੈ ਤਾਂ ਦਿਗਾਂਵਕਰ ਇਲੀਨੋਇਸ ਦੇ 8ਵੇਂ ਕਾਂਗਰਸ ਜ਼ਿਲੇ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਮੌਜੂਦਾ ਪ੍ਰਤੀਨਿਧੀ ਰਾਜਾ ਕ੍ਰਿਸ਼ਨਾਮੂਰਤੀ ਵਿਰੁੱਧ ਚੋਣ ਲੜਨਗੇ| ਜਤਿੰਦਰ ਦਿਗਾਂਵਕਰ ਇਕ ਉਦਯੋਗਪਤੀ ਅਤੇ ਕਮਿਊਨਿਟੀ ਵਰਕਰ ਹਨ| ਰੀਪਬਲਿਕਨ ਪਾਰਟੀ ਵੱਲੋਂ ਚੁਣੇ ਜਾਣ ਤੇ ਪਹਿਲੀ ਵਾਰੀ ਕਾਂਗਰਸ ਚੋਣ ਵਿਚ ਦੋ ਭਾਰਤੀ-ਅਮਰੀਕੀ ਇਕ-ਦੂਜੇ ਵਿਰੁੱਧ ਚੋਣ ਲੜਨਗੇ| ਸ਼ਿਕਾਗੋ ਦੇ ਉਪਨਗਰ, ਕਾਂਗਰਸ ਜ਼ਿਲੇ ਵਿਚ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀ ਮੌਜੂਦ ਹਨ| ਦਿਗਾਂਵਕਰ ਨੇ ਕਿਹਾ ਕਿ ਕਾਂਗਰਸ ਚੋਣ ਲੜਨ ਦਾ ਉਦੇਸ਼ ਮਿਹਨਤੀ ਮੱਧਮ ਵਰਗੀ ਅਮਰੀਕੀਆਂ ਲਈ ਆਵਾਜ਼ ਚੁੱਕਣਾ ਹੈ, ਜਿਨ੍ਹਾਂ ਨੂੰ ਹੋਰ ਉਦਯੋਗਪਤੀ ਨੇਤਾਵਾਂ ਵੱਲੋਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ| ਉਨ੍ਹਾਂ ਨੇ ਕਿਹਾ ਕਿ ਸਾਡੇ ਮਹਾਨ ਦੇਸ਼ ਵਿਚ ਰਹਿਣ ਲਈ, ਮੇਰੇ ਪਰਿਵਾਰ ਅਤੇ ਮੈਂ ਬਹੁਤ ਉਤਾਰ-ਚੜਾਅ ਦੇਖੇ ਹਨ| ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਚਾਰ ਭਾਰਤੀ-ਅਮਰੀਕੀ ਹਨ|

Leave a Reply

Your email address will not be published. Required fields are marked *