ਭਾਰਤੀ ਆਰਥਿਕਤਾ, ਮੌਜੂਦਾ ਮੁੱਦੇ ਅਤੇ ਚੁਣੌਤੀਆਂ ਸਬੰਧੀ ਸੈਮੀਨਾਰ ਕਰਵਾਇਆ

ਚੰਡੀਗੜ੍ਹ, 13 ਅਕਤੂਬਰ (ਸ.ਬ.) ਚੇਤਨਾ ਮੰਚ ਚੰਡੀਗੜ੍ਹ ਵਲੋਂ ਸ਼ਿਵਾਲਿਕ ਪਬਲਿਕ ਸਕੂਲ ਸੈਕਟਰ 41 ਵਿੱਚ ਭਾਰਤੀ ਆਰਥਿਕਤਾ, ਮੌਜੂਦਾ ਮੁੱਦੇ ਅਤੇ ਚੁਣੌਤੀਆਂ ਬਾਰੇ ਸੈਮੀਨਾਰ ਕਰਵਾਇਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਅਮਰਜੀਤ ਸਿੰਘ ਸਿੱਧੂ, ਯੂਨੀਵਰਸਿਟੀ ਬਿਜਨਿਸ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕਿਹਾ ਕਿ 1980 ਤੋਂ ਬਾਅਦ ਮੁੱਖ ਧਾਰਾ ਨਾਲ ਜੁੜੇ ਹੋਏ ਅਰਥ ਰਾਸ਼ਟਰੀ ਉਦਾਰਵਾਦੀ ਨੀਤੀਆਂ ਦੇ ਸਮਰਥਕ ਬਣ ਗਏ| ਸਰਕਾਰ ਦੀ ਬੇਲੋੜੀ ਦਖਲਅੰਦਾਜੀ ਅਤੇ ਛੋਟੇ ਜਨਤਕ ਖੇਤਰ ਵਿੱਚ ਵੱਡੀ ਪੱਧਰ ਤੇ ਨਿਵੇਸ਼ ਦੇ ਨਾਲ ਨਾਲ ਸਿਹਤ, ਸਿੱਖਿਆ, ਸਮਾਜਿਕ ਸੁਰਖਿਆ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੇ ਆਰਥਿਕ ਸੰਕਟ ਲਿਆਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ|
ਉਹਨਾਂ ਕਿਹਾ ਕਿ ਭਾਵੇਂ ਨਵ ਉਦਾਰਵਾਦੀਆਂ ਵਲੋਂ ਕੀਤੇ ਗਏ ਨਵੇਂ ਤਜਰਬਿਆਂ ਨੇ ਵੀ ਲੋਕਾਂ ਦੀ ਗਰੀਬੀ, ਬੇਰੁਜਗਾਰੀ ਅਤੇ ਖੇਤਰੀ ਅਸਮਾਨਤਾਵਾਂ ਨੂੰ ਕਿਸੇ ਤਰ੍ਹਾਂ ਘੱਟ ਨਹੀਂ ਕੀਤਾ| ਇਸਦੇ ਬਾਵਜੂਦ ਭਾਰਤ ਨੇ ਉਦਾਰਵਾਦ ਦੇ ਪ੍ਰਭਾਵ ਹੇਠ ਵਿਕਾਸ ਦਾ ਰਾਹ ਅਪਨਾਇਆ| ਇਸ ਪ੍ਰਕਿਰਿਆ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਖੇਤੀ ਆਰਥਿਕਤਾ ਨੂੰ ਛੱਡ ਕੇ ਸੇਵਾਵਾਂ ਸੈਕਟਰ ਨੂੰ ਅਪਨਾਇਆ ਅਤੇ ਨਿਰਮਾਣ ਖੇਤਰ ਨੂੰ ਨਜਰ ਅੰਦਾਜ ਕਰ ਦਿੱਤਾ| ਪਿਛਲੇ ਦਸ ਸਾਲਾਂ ਦੌਰਾਨ ਵਿਦੇਸ਼ੀ ਨਿਵੇਸ਼ ਨੂੰ ਵਧਾਉਣ ਲਈ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ, ਜੋ ਕਿ ਭਾਰਤੀ ਆਰਥਿਕਤਾ ਲਈ ਨੁਕਸਾਨਦੇਹ ਫੈਸਲਾ ਸਾਬਿਤ ਹੋਇਆ| ਉਹਨਾਂ ਕਿਹਾ ਕਿ ਨੋਟਬੰਦੀ ਅਤੇ ਜੀ ਐਸ ਟੀ ਲਾਗੂ ਕਰਨ ਦੇ ਫੈਸਲੇ ਛੋਟੇ ਉਦਯੋਗਾਂ ਅਤੇ ਛੋਟੇ ਵਪਾਰੀਆਂ ਦੇ ਨਾਲ ਨਾਲ ਅਸੰਗਠਿਤ ਖੇਤਰ ਲਈ ਮਾਰੂ ਸਾਬਿਤ ਹੋਏ, ਜਿਸ ਕਾਰਨ ਬੇਰੁਜਗਾਰੀ ਅਤੇ ਗਰੀਬੀ ਵਿੱਚ ਵਾਧਾ ਹੋਇਆ|
ਇਸ ਮੌਕੇ ਚੇਤਨਾ ਮੰਚ ਦੇ ਪ ੍ਰਧਾਨ ਸ੍ਰੀ ਪੀ ਟੀ ਐਸ ਉਪਲ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *