ਭਾਰਤੀ ਆਰਥਿਕ ਸਮੀਖਿਆ ਵਿੱਚ ਕ੍ਰਿਕੇਟ ਦੀ ਭੂਮਿਕਾ

ਕ੍ਰਿਕੇਟ ਇਸ ਦੇਸ਼ ਵਿੱਚ ਕਿਸ ਤਰ੍ਹਾਂ ਲੋਕਪ੍ਰਿਅ ਹੈ, ਇਸ ਗੱਲ ਦਾ ਅੰਦਾਜਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ 29 ਜਨਵਰੀ 2021 ਨੂੰ ਸੰਸਦ ਵਿੱਚ ਪੇਸ਼ ਆਰਥਿਕ ਸਮੀਖਿਆ ਦੀ ਪ੍ਰਸਤਾਵਨਾ ਵਿੱਚ ਹਾਲ ਵਿੱਚ ਭਾਰਤ-ਆਸਟ੍ਰੇਲਿਆ ਦੇ ਵਿਚਾਲੇ ਖੇਡੀ ਗਈ ਕ੍ਰਿਕੇਟ ਲੜੀ ਦਾ ਜਿਕਰ ਹੈ। ਭਾਰਤੀ ਅਰਥ ਵਿਵਸਥਾ ਦੀ ਵਾਪਸੀ ਦੀ ਯਾਤਰਾ ਦੇ ਸੰਦਰਭ ਵਿੱਚ ਸਮੀਖਿਆ ਵਿੱਚ ਆਰਥਿਕ ਅਰਥ ਵਿਵਸਥਾ ਦੀ ਵਾਪਸੀ ਨੂੰ ਉਸ ਜੁਝਾਰੂ ਭਾਵਨਾ ਨਾਲ ਜੋੜਿਆ ਗਿਆ ਹੈ, ਜੋ ਭਾਰਤੀ ਟੀਮ ਨੇ ਆਸਟ੍ਰੇਲਿਆ ਵਿੱਚ ਇੱਕ ਪਾਰੀ ਵਿੱਚ 36 ਤੇ ਆਊਟ ਹੋਣ ਦੇ ਬਾਵਜੂਦ ਪੂਰੀ ਲੜੀ ਜਿੱਤ ਕੇ ਦਿਖਾਈ ਸੀ। ਸਮੀਖਿਆ ਵਿੱਚ ਦਰਜ ਹੈ ਕਿ ਆਰਥਿਕ ਵਿਕਾਸ ਦੇ ਰਸਤੇ ਤੇ ਭਾਰਤੀ ਅਰਥ ਵਿਵਸਥਾ ਦੀ ਵਾਪਸੀ ਵੀ-ਸ਼ੇਪਡ ਹੈ, ਵੀ ਅੰਗਰੇਜੀ ਵਰਣਮਾਲਾ ਦਾ ਉਹ ਅੱਖਰ ਹੈ, ਜਿਸ ਵਿੱਚ ਦੋ ਡੰਡੇ ਬਣੇ ਹੁੰਦੇ ਹਨ, ਇੱਕ ਡੰਡਾ ਹੇਠਾਂ ਵੱਲ ਆਉਂਦਾ ਹੈ, ਦੂਜਾ ਡੰਡਾ ਉੱਤੇ ਵੱਲ ਜਾਂਦਾ ਹੈ। ਵੀ ਸ਼ੇਪਡ ਵਾਪਸੀ ਦਾ ਮਤਲਬ ਤੇਜ ਰਫਤਾਰ ਦੀ ਵਾਪਸੀ ਨਾਲ ਵੀ ਹੈ। ਅਰਥ ਵਿਵਸਥਾ ਤੇਜ ਰਫਤਾਰ ਨਾਲ ਵਾਪਸੀ ਦੇ ਰਾਹ ਤੇ ਹੈ, ਇਹ ਸਪੱਸ਼ਟ ਕਰਦੇ ਹੋਏ ਆਰਥਿਕ ਸਮੀਖਿਆ ਵਿੱਚ ਕੋਰੋਨਾ ਮਹਾਮਾਰੀ ਨੂੰ ਸ਼ਤਾਬਦੀ ਦੇ ਸੰਕਟ ਦੇ ਤੌਰ ਤੇ ਨਿਸ਼ਾਨਦੇਹ ਕੀਤਾ ਹੈ। ਸਮੀਖਿਆ ਦੇ ਮੁਤਾਬਕ 2020-21 ਵਿੱਚ ਪੂਰੇ ਸਾਲ ਦੇ ਦੌਰਾਨ ਅਰਥ ਵਿਵਸਥਾ ਵਿੱਚ 7.7 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ। ਅਗਲੇ ਵਿੱਤ ਸਾਲ 2021-22 ਦੇ ਦੌਰਾਨ ਵਿਕਾਸ ਦਰ 11 ਫੀਸਦੀ ਰਹਿਣ ਦੇ ਅਨੁਮਾਨ ਹਨ। ਲੱਗਭੱਗ ਇਸੇ ਤਰ੍ਹਾਂ ਦੇ ਅਨੁਮਾਨ ਰਿਜਰਵ ਬੈਂਕ ਦੇ ਵੀ ਰਹੇ ਹਨ। ਕੋਰੋਨਾ ਮਹਾਮਾਰੀ ਦੇ ਦੌਰਾਨ ਅਰਥ ਵਿਵਸਥਾ ਨੇ ਕਿਸ ਤਰ੍ਹਾਂ ਮਜਬੂਤੀ ਨਾਲ ਇਸਦਾ ਮੁਕਾਬਲਾ ਕੀਤਾ, ਇਸਦੇ ਬਾਰੇ ਵਿਸਤ੍ਰਿਤ ਵਿਸ਼ਲੇਸ਼ਣ ਤਾਂ ਇਸ ਆਰਥਿਕ ਸਮੀਖਿਆ ਵਿੱਚ ਹੈ ਹੀ, ਨਾਲ ਹੀ ਇਸ ਸਮੀਖਿਆ ਵਿੱਚ ਡਿਜੀਟਲ ਤਕਨੀਕ ਦੀ ਮਹੱਤਤਾ ਨੂੰ ਵੀ ਦਰਸਾਇਆ ਗਿਆ ਹੈ। ਕੋਰੋਨਾ ਕਾਲ ਵਿੱਚ ਇਸ ਨੇ ਬਹੁਤ ਮਦਦਗਾਰ ਭੂਮਿਕਾ ਨਿਭਾਈ ਹੈ। ਆਰਥਿਕ ਸਮੀਖਿਆ ਵਿੱਚ ਕੇਂਦਰੀ ਜਨਤਕ ਅਦਾਰਿਆਂ ਦੇ ਕੰਮਕਾਜ ਵਿੱਚ ਸੁਧਾਰ ਦੀ ਗੱਲ ਵੀ ਕਹੀ ਗਈ ਹੈ। ਉਂਝ ਇਹ ਗੱਲ ਲਗਾਤਾਰ ਕਈ ਸ਼ੈਸ਼ਨਾਂ ਅਤੇ ਮੰਚਾਂ ਤੇ ਕਹੀ ਜਾਂਦੀ ਰਹੀ ਹੈ। ਪਰ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਲੋੜੀਂਦਾ ਸੁਧਾਰ ਅਜੇ ਦੇਖਣ ਨੂੰ ਮਿਲਿਆ ਨਹੀਂ ਹੈ। ਆਰਥਿਕ ਸਮੀਖਿਆ ਖੁਦ ਵਿੱਚ ਬਹੁਤ ਮਹਤੱਵਪੂਰਣ ਦਸਤਾਵੇਜ਼ ਤਾਂ ਹੈ, ਪਰ ਇਹ ਮਜਬੂਰੀ ਨਹੀਂ ਹੈ ਕਿ ਕੋਈ ਸਰਕਾਰ ਇਸਦੇ ਸੁਝਾਵਾਂ ਨੂੰ ਮੰਨੇ। ਕਿਉਂਕਿ ਮੰਨਣਾ ਜਾਂ ਨਹੀਂ ਮੰਨਣਾ ਸਰਕਾਰ ਤੇ ਨਿਰਭਰ ਹੈ। ਆਰਥਿਕ ਸਮੀਖਿਆ ਤੇ ਕੋਰੋਨਾ ਦੀ ਜਬਰਦਸਤ ਛਾਇਆ ਦਿਖੀ ਹੈ, ਇਹ ਵੀ ਪੱਕਾ ਹੈ ਕਿ ਬਜਟ ਕੋਰੋਨਾ ਦੇ ਪ੍ਰਭਾਵਾਂ ਤੋਂ ਮੁਕਤ ਨਹੀਂ ਹੋਵੇਗਾ।

ਮਨੋਜ ਭਾਟੀਆ

Leave a Reply

Your email address will not be published. Required fields are marked *