ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਰੋਸ ਮਾਰਚ

ਐਸ ਏ ਐਸ ਨਗਰ, 28 ਮਾਰਚ (ਭਗਵੰਤ ਸਿੰਘ ਬੇਦੀ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੀਤਾ ਗਿਆ| ਇਹ ਰੋਸ ਮਾਰਚ ਮੁਹਾਲੀ ਦੇ ਫੇਜ਼ 3 ਬੀ 2 ਤੋਂ ਸ਼ੁਰੂ ਹੋਇਆ ਅਤੇ ਫੇਜ਼ 11 ਵਿੱਚ ਜਾ ਕੇ ਸਮਾਪਤ ਹੋਇਆ| ਇਸ ਰੋਸ ਮਾਰਚ ਵਿੱਚ ਕਿਰਤੀਆਂ, ਕਾਮਿਆਂ, ਮੁਲਾਜਮਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ|
ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਚੰਡੀਗੜ੍ਹ ਮੁਹਾਲੀ ਇਕਾਈ ਦੇ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਸ੍ਰ. ਸੱਜਣ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਦੇਸ਼ ਵਿੱਚ ਬੇਰੁਜਗਾਰੀ ਵੱਧ ਰਹੀ ਹੈ, ਉਸ ਨਾਲ ਪਤਾ ਚੱਲਦਾ ਹੈ ਕਿ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਹੈ| ਕੋਈ ਕੰਮ ਧੰਦਾ ਨਾ ਮਿਲਣ ਕਰਕੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ|
ਉਹਨਾਂ ਕਿਹਾ ਕਿ ਭਾਰਤ ਵਿੱਚ ਲੋਕਾਂ ਨੂੰ ਧਰਮ ਅਤੇ ਜਾਤ ਦੇ ਆਧਾਰ ਤੇ ਵੰਡਣ ਦੇ ਯਤਨ ਹੋ ਰਹੇ ਹਨ| ਭਾਰਤ ਵਿੱਚ ਦਲਿਤਾਂ ਅਤੇ ਔਰਤਾਂ ਉਪਰ ਅਤਿਆਚਾਰ ਵੱਧ ਰਹੇ ਹਨ| ਉਹਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਤੋਂ ਹਰ ਵਰਗ ਹੀ ਨਿਰਾਸ਼ ਹੈ| ਉਹਨਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਲੋਕਾਂ ਵਿੱਚ ਰੋਸ ਬਹੁਤ ਵੱਡੇ ਪੱਧਰ ਉੱਪਰ ਫੈਲੇਗਾ| ਇਸ ਮੌਕੇ ਪੀ ਡੀ ਐਸ ਉਪਲ, ਜੋਗਿੰਦਰ ਸਿੰਘ, ਸਤੀਸ਼ ਖੋਸਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *