ਭਾਰਤੀ ਇੰਜਨੀਅਰ ਕੁਚੀਭੋਤਲਾ ਦੇ ਕਾਤਲ ਨੂੰ 50 ਸਾਲ ਦੀ ਸਜ਼ਾ

ਵਾਸ਼ਿੰਗਟਨ, 7 ਮਾਰਚ (ਸ.ਬ.) ਬੀਤੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਿੱਤ ਮਗਰੋਂ ਭੜਕੀ ਹਿੰਸਾ ਦੌਰਾਨ ਭਾਰਤੀ ਇੰਜੀਨੀਅਰ ਕੁਚੀਭੋਤਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ| ਇਕ ਸਾਲ ਬਾਅਦ ਉਨ੍ਹਾਂ ਦੇ ਕਾਤਲ ਐਡਮ ਪਿਊਰਿੰਟਨ ਨੂੰ ਦੋਸ਼ੀ ਪਾਇਆ ਗਿਆ ਅਤੇ ਅਮਰੀਕੀ ਅਦਾਲਤ ਨੇ ਉਸ ਨੂੰ 50 ਸਾਲ ਜੇਲ ਦੀ ਸਜ਼ਾ ਸੁਣਾਈ ਹੈ| ਬੀਤੇ ਸਾਲ ਐਡਮ ਨੇ ਗੋਲੀ ਚਲਾਉਣ ਮਗਰੋਂ ਆਪਣੇ ਅਪਰਾਧ ਨੂੰ ਕਬੂਲ ਕਰ ਲਿਆ ਸੀ| ਭਾਰਤੀ ਨੌਜਵਾਨ ਸ਼੍ਰੀਨਿਵਾਸ ਕੁਚੀਭੋਤਲਾ ਦੀ ਮੌਤ 22 ਫਰਵਰੀ 2017 ਨੂੰ ਹੋਈ ਸੀ| ਗੋਲੀਬਾਰੀ ਵਿਚ ਸ਼੍ਰੀਨਿਵਾਸ ਦਾ ਦੋਸਤ ਆਲੋਕ ਮਡਸਾਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ| ਇਸ ਗੋਲੀਬਾਰੀ ਵਿਚ ਇਆਨ ਗ੍ਰੀਲੋਟ ਨਾਂ ਦਾ ਵਿਅਕਤੀ ਵੀ ਜ਼ਖਮੀ ਹੋ ਗਿਆ ਸੀ|
ਅਦਾਲਤ ਦੀ ਸੁਣਵਾਈ ਦੌਰਾਨ ਗਵਾਹਾਂ ਨੇ ਦੱਸਿਆ ਕਿ ਐਡਮ ਪਿਉੂਰਿੰਟਨ ਗੋਲੀਬਾਰੀ ਕਰਦਿਆਂ ਕਹਿ ਰਿਹਾ ਸੀ ‘ਮੇਰੇ ਦੇਸ਼ ਵਿਚੋਂ ਬਾਹਰ ਨਿਕਲ ਜਾਓ’| ਜਦੋਂ ਐਡਮ ਨੂੰ ਸਜ਼ਾ ਸੁਣਾਈ ਗਈ, ਉਦੋਂ ਸ਼੍ਰੀਨਿਵਾਸ ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਅਦਾਲਤ ਵਿਚ ਮੌਜੂਦ ਨਹੀਂ ਸੀ| ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਦਿੱਤਾ ਸੀ ਕਿ ਉਸ ਨੂੰ ਉਮੀਦ ਹੈ ਕਿ ਦੋਸ਼ੀ ਨੂੰ ਸਖਤ ਸਜ਼ਾ ਦੇ ਕੇ ਅਦਾਲਤ ਦੂਜਿਆਂ ਲਈ ਸੰਦੇਸ਼ ਦੇਵੇਗੀ|

Leave a Reply

Your email address will not be published. Required fields are marked *