ਭਾਰਤੀ ਇੰਜੀਨੀਅਰ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਸਾਬਕਾ ਅਮਰੀਕੀ ਨੇਵੀ ਫੌਜੀ ਨੂੰ ਉਮਰ ਕੈਦ

ਨਿਊਯਾਰਕ, 8 ਅਗਸਤ (ਸ.ਬ.) ਅਮਰੀਕਾ ਵਿੱਚ ਕੰਸਾਸ ਸਿਟੀ ਦੇ ਇਕ ਬਾਰ ਵਿੱਚ ਗੋਲੀ ਮਾਰ ਕੇ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਕਰਨ ਤੇ 2 ਹੋਰ ਵਿਅਕਤੀਆਂ ਨੂੰ ਜ਼ਖਮੀ ਕਰਨ ਵਾਲੇ ਇਕ ਸਾਬਕਾ ਅਮਰੀਕੀ ਨੇਵੀ ਫੌਜੀ ਨੂੰ ਬਿਨਾਂ ਪੈਰੋਲ ਦੇ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ| ਫਰਵਰੀ 2017 ਵਿੱਚ ਓਲੇਥ ਦੇ ਐਡਮ ਪੁਰਿੰਟੋਨ ਨੇ ਗੋਲੀ ਮਾਰ ਕੇ ਕੁਚੀਭੋਤਲਾ ਦੀ ਹੱਤਿਆ ਕਰ ਦਿੱਤੀ ਤੇ 2 ਹੋਰ ਵਿਅਕਤੀਆਂ, ਆਲੋਕ ਮਦਾਸਾਨੀ ਤੇ ਕੰਸਾਸ ਨਿਵਾਸੀ ਇਯਾਨ ਗ੍ਰਿਲੋਟ ਨੂੰ ਜ਼ਖਮੀ ਕਰ ਦਿੱਤਾ ਸੀ| ਅਟਾਰਨੀ ਜਨਰਲ ਜੇਫ ਸੇਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਪੁਰਿੰਟੋਨ ਨੂੰ ਬਗੈਰ ਪੈਰੋਲ ਦੇ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ| ਇਸੇ ਸਾਲ ਦੀ ਸ਼ੁਰੂਆਤ ਵਿੱਚ ਉਸ ਨੇ ਇਸ ਗੋਲੀਬਾਰੀ ਦੇ ਹਵਾਲੇ ਵਿੱਚ ਨਫਰਤ ਦੇ ਆਧਰ ਉਤੇ ਅਪਰਾਧ ਕਰਨ ਤੇ ਹਥਿਆਰ ਚਲਾਉਣ ਦਾ ਦੋਸ਼ ਕਬੂਲ ਕੀਤਾ ਸੀ| ਉਸ ਨੇ ਅਦਾਲਤ ਵਿੱਚ ਕਬੂਲ ਕੀਤਾ ਸੀ ਕਿ ਉਸ ਨੇ ਕੁਚੀਭੋਤਲਾ ਤੇ ਮਦਾਸਾਨੀ ਨੂੰ ਉਨ੍ਹਾਂ ਦੀ ਨਸਲ, ਭਾਸ਼ਾ ਤੇ ਰਾਸ਼ਟਰੀ ਮੂਲ ਕਾਰਨ ਨਿਸ਼ਾਨਾ ਬਣਾਇਆ ਸੀ| ਉਸ ਨੇ ਹਾਦਸੇ ਵਾਲੀ ਥਾਂ ਤੋਂ ਭੱਜਣ ਦੌਰਾਨ ਗ੍ਰਿਲੋਨ ਉਤੇ ਗੋਲੀ ਚਲਾ ਦਿੱਤੀ ਸੀ|

Leave a Reply

Your email address will not be published. Required fields are marked *